ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਸਿਆਚਿਨ ਸੈਲਾਨੀਆਂ ਲਈ ਖੁੱਲ੍ਹਿਆ

Monday, Oct 21, 2019 - 05:57 PM (IST)

ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਸਿਆਚਿਨ ਸੈਲਾਨੀਆਂ ਲਈ ਖੁੱਲ੍ਹਿਆ

ਨਵੀਂ ਦਿੱਲੀ— ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਸਿਆਚਿਨ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਸਰਕਾਰ ਨੇ ਉੱਥੇ ਟੂਰਿਜ਼ਮ ਵਧਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਸਿਆਚਿਨ ਵਿਚਾਲੇ ਟਕਰਾਅ ਦਾ ਕੇਂਦਰ ਰਹੇ ਤੰਗ, ਬਰਫ ਨਾਲ ਢੱਕੇ ਰਹਿਣ ਵਾਲੇ ਇਸ ਮਹੱਤਵਪੂਰਨ ਖੇਤਰ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ।

PunjabKesari

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੱਦਾਖ 'ਚ ਰਿਨਚੇਨ ਬ੍ਰਿਜ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਆਚਿਨ ਖੇਤਰ ਹੁਣ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸਿਆਚਿਨ ਬੇਸ ਕੈਂਪ ਤੋਂ ਕੁਮਾਰ ਪੋਸਟ ਤਕ ਪੂਰੇ ਖੇਤਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਰਾਜਨਾਥ ਸਿੰਘ ਨੇ ਅੱਜ ਪੂਰਬੀ ਲੱਦਾਖ 'ਚ ਸ਼ਯੋਕ ਨਦੀ 'ਤੇ ਬਣਾਏ ਗਏ ਕਰਨਲ ਚੇਵਾਂਗ ਰਿਨਚੇਨ ਬ੍ਰਿਜ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਇਹ ਐਲਾਨ ਕੀਤਾ ਹੈ। ਇਸ ਪੁਲ ਦਾ ਨਾਮ ਭਾਰਤੀ ਫੌਜ ਦੇ ਕਰਨਲ ਸ਼ੇਵਾਂਗ ਰਿਨਸ਼ੇਨ ਦੇ ਨਾਂਅ 'ਤੇ ਰੱਖਿਆ ਗਿਆ ਹੈ। ਕਰਨਲ ਸ਼ੇਵਾਂਗ ਲੱਦਾਖ ਦੇ ਹੀ ਰਹਿਣ ਵਾਲੇ ਸਨ। ਜ਼ਿਕਰਯੋਗ ਹੈ ਕਿ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਲੱਦਾਖ ਅਤੇ ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਿਆ ਹੈ। 
 


author

Tanu

Content Editor

Related News