ਸਿਆਚਿਨ ਪੁੱਜੇ ਫੌਜ ਮੁਖੀ ਮਨੋਜ ਮੁਕੁੰਦ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

01/09/2020 6:00:31 PM

ਲੱਦਾਖ— ਦੇਸ਼ ਦੇ ਨਵੇਂ ਫੌਜ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦਾ ਦੌਰਾ ਕੀਤਾ। ਇਸ ਦੌਰਾਨ ਫੌਜ ਮੁਖੀ ਜਨਰਲ ਨਰਵਾਣੇ ਨੇ ਵਾਰ ਮੈਮੋਰੀਅਲ ਜਾ ਕੇ ਸਿਆਚਿਨ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਹੁਦਾ ਸੰਭਾਲਣ ਦੇ ਬਾਅਦ ਹੀ ਮੈਂ ਇੱਥੇ ਆਉਣਾ ਚਾਹੁੰਦਾ ਸੀ ਪਰ ਖਰਾਬ ਮੌਸਮ ਕਾਰਨ ਅਜਿਹਾ ਨਹੀਂ ਹੋ ਸਕਿਆ।

PunjabKesariਸਾਰੇ ਜਵਾਨਾਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਨਰਵਾਣੇ ਨੇ ਕਿਹਾ,''ਮੈਂ ਸਾਰੇ ਜਵਾਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ। ਮੇਰੀ ਹਮੇਸ਼ਾ ਤੋਂ ਇੱਛਾ ਸੀ ਕਿ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਸਿਆਚਿਨ ਦਾ ਦੌਰਾ ਕਰਾਂ ਪਰ ਜਨਵਰੀ ਦੇ ਪਹਿਲੇ ਹਫ਼ਤੇ ਖਰਾਬ ਮੌਸਮ ਕਾਰਨ ਅਜਿਹਾ ਨਹੀਂ ਹੋ ਸਕਿਆ। ਪਰ ਮੈਂ ਖੁਸ਼ ਹਾਂ ਕਿ ਇਹ ਮੇਰਾ ਫੌਜ ਮੁਖੀ ਦੇ ਰੂਪ 'ਚ ਪਹਿਲਾ ਦੌਰਾ ਹੈ। ਫੌਜ ਮੁਖੀ ਨੇ ਵਾਰ ਮੈਮੋਰੀਅਲ ਜਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

 

ਜਵਾਨਾਂ ਨਾਲ ਖਾਧਾ ਖਾਣਾ
ਫੌਜ ਮੁਖੀ ਨੇ ਜਵਾਨਾਂ ਨਾਲ ਖਾਣਾ ਖਾਧਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਇੰਨੀਂ ਦਿਨੀਂ ਸਿਆਚਿਨ 'ਚ ਤਾਪਮਾਨ ਮਾਈਨਸ 26 ਡਿਗਰੀ ਸੈਲਸੀਅਸ ਹੈ। ਇਸ ਤੋਂ ਪਹਿਲਾਂ ਜਨਰਲ ਨਰਵਾਣੇ ਨੇ ਅਹੁਦਾ ਸੰਭਾਲਦੇ ਹੀ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ 'ਚ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਹ ਰਾਜ ਅੱਤਵਾਦ ਨੂੰ ਨਹੀਂ ਰੋ ਸਕਦਾ ਹੈ ਤਾਂ ਭਾਰਤ ਕੋਲ ਸਾਵਧਾਨੀ ਵਜੋਂ ਅੱਤਵਾਦੀ ਅੱਡਿਆਂ 'ਤੇ ਹਮਲੇ ਕਰਨ ਦਾ ਅਧਿਕਾਰ ਹੈ।

 


DIsha

Content Editor

Related News