Shubh Vivah Muhurat 2021: ਵਿਆਹ ਦੇ ਮਹੂਰਤਾਂ ’ਚ ਰਹੇਗੀ ਕਿੱਲਤ, ਇਨ੍ਹਾਂ ਮਹੀਨਿਆਂ ’ਚ ਹੈ ਬਸ ਇਕ ਮਹੂਰਤ
Monday, Dec 07, 2020 - 02:09 PM (IST)
ਜਲੰਧਰ (ਬਿਊਰੋ) - ਜੋਤਿਸ਼ ਗਣਨਾ ਅਨੁਸਾਰ ਸਾਲ 2021 'ਚ ਵਿਆਹ ਦੇ ਸ਼ੁੱਭ ਮਹੂਰਤ ਬਹੁਤ ਘੱਟ ਹਨ, ਜਿਸ ਕਰਕੇ ਲੋਕਾਂ ਨੂੰ ਵਿਆਹ ਲਈ ਕਾਫੀ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਿੰਦੂ ਪੰਚਾਂਗ ਅਨੁਸਾਰ ਸਾਲ ਦੇ ਪਹਿਲੇ ਮਹੀਨੇ 'ਚ ਸਿਰਫ਼ ਇਕ ਮਹੂਰਤ ਹੀ ਹੈ ਅਤੇ ਇਹ ਮਹੂਰਤ 18 ਜਨਵਰੀ ਨੂੰ ਹੋਵੇਗਾ। ਦੱਸ ਦੇਈਏ ਕਿ ਇਹ ਮਹੂਰਤ ਨਵੇਂ ਸਾਲ ਦਾ ਪਹਿਲਾਂ ਮਹੂਰਤ ਹੋਵੇਗਾ। 18 ਜਨਵਰੀ ਤੋਂ ਬਾਅਦ ਬ੍ਰਹਸਪਤੀ ਤੇ ਸ਼ੁੱਕਰ ਗ੍ਰਹਿ ਕਾਰਨ ਸਾਲ ਦੇ ਸ਼ੁਰੂਆਤੀ ਮਹੀਨਿਆਂ 'ਚ ਵਿਆਹ ਨਹੀਂ ਹੋ ਸਕਣਗੇ। ਮਿਲੀ ਜਾਣਕਾਰੀ ਅਨੁਸਾਰ ਮਕਰ ਸੰਕ੍ਰਾਂਤੀ ਤੋਂ ਬਾਅਦ 19 ਜਨਵਰੀ ਤੋਂ 16 ਫਰਵਰੀ ਤਕ ਗੁਰੂ ਤਾਰਾ ਅਸਤ ਹੈ, ਜਿਸ ਕਾਰਨ ਇਸ ਸਮੇਂ ਵਿਆਹ ਨਹੀਂ ਹੋ ਸਕਣਗੇ।
ਵਿਆਹ ਦਾ ਦੂਜਾ ਸ਼ੁੱਭ ਮਹੂਰਤ
ਜੋਤਿਸ਼ ਅਨੀਸ਼ ਵਿਆਸ ਨੇ ਦੱਸਿਆ ਕਿ ਇਸ ਤੋਂ ਬਾਅਦ 16 ਫਰਵਰੀ ਤੋਂ ਹੀ ਸ਼ੁੱਕਰ ਤਾਰਾ ਦੇ ਅਸਤ ਹੋਣ ਕਾਰਨ ਸ਼ਹਿਨਾਈ ਨਹੀਂ ਵਜ ਸਕੇਗੀ। ਇਹ ਸਮਾਂ 17 ਅਪ੍ਰੈਲ ਤਕ ਰਹੇਗਾ। ਅਜਿਹੇ 'ਚ ਇਸ ਸਾਲ ਦਾ ਦੂਸਰਾ ਵਿਆਹ ਮਹੂਰਤ 22 ਅਪ੍ਰੈਲ ਨੂੰ ਹੋਵੇਗਾ। 22 ਅਪ੍ਰੈਲ ਤੋਂ ਬਾਅਦ ਦੇਵਸ਼ਯਨੀ ਇਕਾਦਸ਼ੀ 15 ਜੁਲਾਈ ਤਕ ਵਿਆਹ ਦੇ ਮਹੂਰਤ ਹਨ। ਇਸ ਦੌਰਾਨ 37 ਵਿਆਹ ਮਹੂਰਤ ਪੈ ਰਹੇ ਹਨ। 15 ਨਵੰਬਰ ਨੂੰ ਦੇਵਓਠਨੀ ਇਕਾਦਸ਼ੀ ਤੋਂ 13 ਦਸੰਬਰ ਤੱਕ ਵਿਆਹ ਲਈ ਕੁੱਲ 13 ਮਹੂਰਤ ਹੋਣਗੇ।
ਸਾਲ 2021 ’ਚ ਬਹੁਤ ਘੱਟ ਹਨ ਵਿਆਹ ਦੇ ਸ਼ੁੱਭ ਮਹੂਰਤ
ਫਿਲਹਾਲ ਤਾਂ ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਵਿਸ਼ੇਸ਼ ਗਾਈਡ-ਲਾਈਨਜ਼ ਚੱਲ ਰਹੀਆਂ ਹਨ। ਪੰਚਾਂਗ ਅਨੁਸਾਰ ਇਸ ਸਾਲ ਵਿਆਹ ਦੇ ਸ਼ੁੱਭ ਮਹੂਰਤ ਬਹੁਤ ਹੀ ਘੱਟ ਹਨ। ਅਪ੍ਰੈਲ ਅਤੇ ਮਈ ਦੇ ਮਹੀਨੇ 'ਚ ਵਿਆਹ ਦੇ ਸ਼ੁੱਭ ਮਹੂਰਤ ਹਨ। ਕੋਰੋਨਾ ਦੇ ਚੱਲਦਿਆਂ ਇਹ ਵਿਆਹ ਪ੍ਰੋਗਰਾਮ ਲੋਕ ਅੱਗੇ ਵਧਾ ਰਹੇ ਹਨ। ਇਸਦੇ ਚੱਲਦਿਆਂ ਵਿਆਹ ਦੇ ਕਾਰੋਬਾਰ 'ਚ ਲੱਗੇ ਲੋਕਾਂ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਇਕ ਅਨੁਮਾਨ ਅਨੁਸਾਰ ਦੇਸ਼ 'ਚ ਹਰ ਸਾਲ ਕਰੀਬ 1 ਤੋਂ 1.2 ਕਰੋੜ ਵਿਆਹ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗਲਤੀ ਹੋਣ ਦੇ ਬਾਵਜੂਦ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਕਿਉਂ ਨਹੀਂ ਮੰਗਦੇ ਲੋਕ, ਜਾਣਨ ਲਈ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਹਾਈ ਤੇ ਲੋਅ ਹੋਣ ਦੀ ਸਮੱਸਿਆ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਾਣੋਂ ਸਾਲ 2021 'ਚ ਹੋਣ ਵਾਲੇ ਵਿਆਹ ਦੇ ਸ਼ੁਭ ਮਹੂਰਤਾਂ ਬਾਰੇ
ਜਨਵਰੀ - 18
ਅਪ੍ਰੈਲ - 22, 24, 25, 26, 27, 28, 29 ਤੇ 30
ਮਈ - 1, 2, 7, 8, 9, 13, 14, 21, 22, 23, 24, 25, 26, 28, 29 ਤੇ 30
ਜੂਨ - 3, 4, 5, 16, 20, 22, 23 ਤੇ 24
ਜੁਲਾਈ - 1, 2, 7, 13, 18
ਨਵੰਬਰ - 15,16, 20, 21,28, 29 ਤੇ 30
ਦਸੰਬਰ - 1, 2, 6, 7, 11 ਤੇ 13
ਪੜ੍ਹੋ ਇਹ ਵੀ ਖ਼ਬਰ - ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਜਾਣੋ ਕੀ ਕਰੀਏ ਅਤੇ ਕੀ ਨਾ ਕਰੀਏ
ਨੋਟ- Shubh Vivah Muhurat 2021: ਵਿਆਹ ਦੇ ਮਹੂਰਤਾਂ ’ਚ ਰਹੇਗੀ ਕਿੱਲਤ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦਿਓ ਜਵਾਬ...