ਸ਼੍ਰੀਖੰਡ ਮਹਾਦੇਵ ਯਾਤਰਾ : ਗਲੇਸ਼ੀਅਰ ਦੀ ਲਪੇਟ 'ਚ ਆਉਣ ਨਾਲ 5 ਸ਼ਰਧਾਲੂ ਜ਼ਖਮੀ

7/17/2019 11:30:53 AM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਬਣੇ ਸ਼੍ਰੀਖੰਡ ਮਹਾਦੇਵ ਮੰਦਰ ਦੇ ਦਰਸ਼ਨ ਕਰਨ ਜਾ ਰਹੇ 5 ਸ਼ਰਧਾਲੂ ਗਲੇਸ਼ੀਅਰ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਏਨੀ ਸਬ ਡਿਵੀਜ਼ਨ 'ਚ ਪਾਰਬਤੀ ਬਾਗ਼ ਕੋਲ ਨੈਨ ਸਰੋਵਰ 'ਚ ਮੰਗਲਵਾਰ ਸ਼ਾਮ ਕਰੀਬ 4.30 ਵਜੇ ਗਲੇਸ਼ੀਅਰ ਪਿਘਲਣ ਨਾਲ ਕਈ ਸ਼ਰਧਾਲੂ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਬਚਾਅ ਕੰਮ ਜਾਰੀ ਹੈ। ਉੱਥੋਂ ਕਰੀਬ 50 ਸ਼ਰਧਾਲੂਆਂ ਨੂੰ ਸੁਰੱਖਿਅਤ ਭੀਮ ਵਲੋਂ ਪਹੁੰਚਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਹੋਏ ਸ਼ਰਧਾਲੂਆਂ ਦੀ ਪਛਾਣ ਲੁਧਿਆਣਾ ਦੇ ਰਾਜੀਵ, ਪੁਣੇ ਦੇ ਵਿਵੇਕ, ਮਹਾਰਾਸ਼ਟਰ ਦੇ ਬਾਬਾ, ਪੁਣੇ ਦੇ ਸੁਭਾਸ਼ ਪਟੇਲ ਅਤੇ ਅਹਿਮਦਾਬਾਦ ਦੀ ਦਿਵਿਆਂਗਨੀ ਵਿਆਸ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮਦਦ ਦੇ ਦਿੱਤੀ ਗਈ ਹੈ। ਯਾਤਰਾ ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ ਗਿਆ ਹੈ। ਇਹ ਯਾਤਰਾ ਅਮਰਨਾਥ ਤੋਂ ਵੀ ਵਧ ਕਠਿਨ ਮੰਨੀ ਜਾਂਦੀ ਹੈ। 10 ਦਿਨਾ ਸ਼੍ਰੀਖੰਡ ਮਹਾਦੇਵ ਯਾਤਰਾ 15 ਜੁਲਾਈ ਤੋਂ ਸ਼ੁਰੂ ਹੋਈ ਸੀ। 'ਸ਼ਿਵਲਿੰਗ' ਸਮੁੰਦਰ ਤੋਂ 18,750 ਫੁੱਟ ਦੀ ਉੱਚਾਈ 'ਤੇ ਹਿਮਾਲਿਆ ਦੀ ਗੋਦ 'ਚ ਸਥਿਤ ਹੈ। ਸਿੰਘਗੜ੍ਹ 'ਚ ਤੀਰਥ ਯਾਤਰੀਆਂ ਦੇ ਰਜਿਸਟਰੇਸ਼ਨ ਲਈ ਇਕ ਆਧਾਰ ਕੰਪਲੈਕਸ ਸਥਾਪਤ ਕੀਤਾ ਗਿਆ ਹੈ।


DIsha

Edited By DIsha