ਸ਼੍ਰੀਨਗਰ 'ਚ ਹੋਵੇਗੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ 'ਪੈਡਲ ਫਾਰ ਪੀਸ' ਸਾਈਕਲ ਦੌੜ

Friday, Sep 18, 2020 - 03:49 PM (IST)

ਸ਼੍ਰੀਨਗਰ 'ਚ ਹੋਵੇਗੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ 'ਪੈਡਲ ਫਾਰ ਪੀਸ' ਸਾਈਕਲ ਦੌੜ

ਸ਼੍ਰੀਨਗਰ: ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਸਾਈਕਲਿੰਗ ਰੇਸ 'ਪੈਡਲ ਫਾਰ ਪੀਸ' ਦਾ ਆਯੋਜਨ ਕਰਨ ਜਾ ਰਹੀ ਹੈ। ਇਕ ਬਿਆਨ 'ਚ ਪੁਲਸ ਨੇ ਕਿਹਾ ਕਿ ਇਹ ਦੌੜ 27 ਸਤੰਬਰ ਨੂੰ ਇੱਥੇ ਬਾਊਲੇਵਾਰਡ ਰੋਡ 'ਤੇ ਅਸਥਾਈ ਰੂਪ ਨਾਲ ਨਿਰਧਾਰਿਤ ਕੀਤੀ ਜਾਵੇਗੀ। ਇਸ ਦੌੜ ਦੇ ਲਈ ਪੰਜੀਕਰਨ ਸ਼ੁਰੂ ਹੋ ਗਿਆ ਹੈ ਅਤੇ 23 ਸਤੰਬਰ ਤੱਕ ਖੁੱਲ੍ਹਾ ਰਹੇਗਾ ਅਤੇ ਇਸ ਦੌੜ 'ਚ ਹਿੱਸਾ ਲੈਣ ਵਾਲਿਆਂ ਦੀ ਉਮਰ ਨੂੰ ਵੀ ਸ਼੍ਰੇਣੀਬੱਧ ਕੀਤਾ ਜਾਵੇਗਾ।

ਇਹ ਦੌੜ ਜੂਨੀਅਰ ਵਿਦਿਆਰਥੀ (12 ਸਾਲ ਤੋਂ ਘੱਟ) ਨਹਿਰੂ ਪਾਰਕ ਤੋਂ ਬਾਟਨਿਕਲ ਗਾਰਡਨ ਤੱਕ ਸਵੇਰੇ 7.30 ਵਜੇ ਸ਼ੁਰੂ ਹੋਵੇਗੀ ਅਤੇ 6.30 ਵਜੇ ਤੱਕ ਗੋਲਡ ਕੋਰਸ ਤੱਕ ਵਾਪਸੀ ਹੋਵੇਗੀ।ਇਸ ਦੌੜ 'ਚ ਸੀਨੀਅਰ (17-40 ਸਾਲ) ਦੀ ਦੌੜ ਕਸ਼ਮੀਰ ਦੇ ਪੁਲਸ ਗੋਲਫ ਕੋਰਸ-ਨਿਸ਼ਾਂਤ ਯੂਨੀਵਰਸਿਟੀ ਤੋਂ ਸ਼ੁਰੂ ਹੋਵੇਗੀ। ਇਸ ਸਬੰਧ 'ਚ ਸ੍ਰੀਨਗਰ 'ਚ ਵੱਧ ਰਹੇ ਸਾਈਕਲਿੰਗ ਸੱਭਿਆਚਾਰ ਨੂੰ ਧਿਆਨ 'ਚ ਰੱਖਦੇ ਹੋਏ ਸਾਈਕਲਿੰਗ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇ ਸਾਧਨ ਵਜੋਂ ਅੱਗੇ ਉਤਸ਼ਾਹਿਤ ਕਰਨ ਲਈ ਪੁਲਸ ਨੇ ਜਨਤਾ ਨੂੰ ਇਸ ਦੌੜ ਲਈ ਆਪਣਾ ਨਾਂ ਦਰਜ ਕਰਵਾਉਣ ਦੀ ਬੇਨਤੀ ਕੀਤੀ ਹੈ।


author

Shyna

Content Editor

Related News