ਨਵਾਂ ਰਿਕਾਰਡ ਬਣਾਉਣ ਵੱਲ ਸ਼੍ਰੀ ਅਮਰਨਾਥ ਯਾਤਰਾ, ਹੁਣ ਤੱਕ 1.70 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫ਼ਾਨੀ ਦੇ ਦਰਸ਼ਨ

Saturday, Jul 15, 2023 - 12:16 PM (IST)

ਨਵਾਂ ਰਿਕਾਰਡ ਬਣਾਉਣ ਵੱਲ ਸ਼੍ਰੀ ਅਮਰਨਾਥ ਯਾਤਰਾ, ਹੁਣ ਤੱਕ 1.70 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫ਼ਾਨੀ ਦੇ ਦਰਸ਼ਨ

ਜੰਮੂ, (ਸੰਜੀਵ)- 7245 ਸ਼ਰਧਾਲੂਆਂ ਦੇ 12ਵੇਂ ਜਥੇ ਨੇ ਸ਼ੁੱਕਰਵਾਰ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹਰ ਹਰ ਮਹਾਦੇਵ ਦੇ ਜੈਕਾਰੇ ਲਾਉਂਦਿਆਂ ਸ੍ਰੀ ਅਮਰਨਾਥ ਯਾਤਰਾ ਸ਼ੁਰੂ ਕੀਤੀ। ਪਹਿਲਗਾਮ ਬੇਸ ਕੈਂਪ ਲਈ 4101 ਅਤੇ ਬਾਲਟਾਲ ਬੇਸ ਕੈਂਪ ਲਈ 3144 ਸ਼ਰਧਾਲੂਆਂ ਨੂੰ 225 ਛੋਟੇ ਅਤੇ ਵੱਡੇ ਵਾਹਨਾਂ ਵਿੱਚ ਭੇਜਿਆ ਗਿਆ।

ਇਹ ਵੀ ਪੜ੍ਹੋ- ਪੁਲਾੜ ਦੀ ਦੁਨੀਆ ’ਚ ਭਾਰਤ ਨੇ ਰਚਿਆ ਇਤਿਹਾਸ, ਚੰਨ ਨੂੰ ਛੋਹਣ ਨਿਕਲਿਆ ਚੰਦਰਯਾਨ-3

ਬਾਲਟਾਲ ਭੇਜੇ ਗਏ 3144 ਸ਼ਰਧਾਲੂਆਂ ਵਿੱਚ 2049 ਪੁਰਸ਼, 1058 ਔਰਤਾਂ, 5 ਮੁੰਡੇ , 23 ਸਾਧੂ ਅਤੇ 9 ਸਾਧਵੀਆਂ ਸ਼ਾਮਲ ਸਨ। ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ ਸ਼ਰਧਾਲੂਆਂ ਵਿੱਚ 2831 ਪੁਰਸ਼, 878 ਔਰਤਾਂ, 327 ਸਾਧੂ ਅਤੇ 65 ਸਾਧਵੀਆਂ ਸ਼ਾਮਲ ਸਨ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਯਾਤਰੀਆਂ ਦੀ ਉਤਸੁਕਤਾ ਵੇਖਣ ਵਾਲੀ ਸੀ।

ਇਹ ਵੀ ਪੜ੍ਹੋ- ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ

ਜ਼ਿਕਰਯੋਗ ਹੈ ਕਿ ਇਸ ਸਾਲ ਸ਼੍ਰੀ ਅਮਰਨਾਥ ਯਾਤਰਾ 62 ਦਿਨਾਂ ਦੀ ਹੈ। 31 ਅਗਸਤ ਤੱਕ ਚੱਲ ਰਹੀ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਹੁਣ ਤੱਕ ਲਗਭਗ 1 ਕਰੋੜ 70 ਲੱਖ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਤਰ੍ਹਾਂ ਇਸ ਸਾਲ ਸ਼੍ਰੀ ਅਮਰਨਾਥ ਯਾਤਰਾ ਅੱਕ ਨਵਾਂ ਰਿਕਾਰਡ ਬਣਾਉਣ ਵੱਲ ਵਧ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ ਨੇ ਹੱਦਾਂ 'ਤੇ ਕੀਤੀ ਬੈਰੀਕੇਡਿੰਗ, ਰਾਜਧਾਨੀ 'ਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਲੱਗੀ ਰੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News