ਸ਼ਰਧਾ ਕਤਲਕਾਂਡ: ਦੋਸ਼ੀ ਆਫਤਾਬ ਦਾ ਇਸ ਤਾਰੀਖ਼ ਨੂੰ ਹੋਵੇਗਾ ਨਾਰਕੋ ਟੈਸਟ, ਪੁਲਸ ਨੂੰ ਕੋਰਟ ਤੋਂ ਮਿਲੀ ਇਜਾਜ਼ਤ
Tuesday, Nov 29, 2022 - 02:33 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਰੋਹਿਣੀ ਸਥਿਤ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) ’ਚ ਦੋਸ਼ੀ ਪ੍ਰੇਮੀ ਆਫਤਾਬ ਆਮੀਨ ਪੂਨਾਵਾਲਾ ਦੀ ਨਾਰਕੋ ਜਾਂਚ ਕਰਾਉਣ ਦੀ ਮੰਗਲਵਾਰ ਯਾਨੀ ਕਿ ਅੱਜ ਇਜਾਜ਼ਤ ਦੇ ਦਿੱਤੀ ਹੈ। ਪੂਨਾਵਾਲਾ ਦੇ ਵਕੀਲ ਅਬੀਨਾਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ 1 ਦਸੰਬਰ ਅਤੇ 5 ਦਸੰਬਰ ਨੂੰ ਰੋਹਿਣੀ ਸਥਿਤ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) ਲਿਜਾਉਣ ਦੀ ਆਗਿਆ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
ਇਹ ਵੀ ਪੜ੍ਹੋ- ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਆਫਤਾਬ ਦੇ ਫਲੈਟ ਦੇ ਬਾਥਰੂਮ, ਬੈੱਡਰੂਮ ਅਤੇ ਰਸੋਈ ’ਚੋਂ ਖੂਨ ਦੇ ਨਿਸ਼ਾਨ ਮਿਲੇ ਹਨ। ਦੱਸ ਦੇਈਏ ਕਿ ਹੁਣ ਤੱਕ ਪੁਲਸ ਸ਼ਰਧਾ ਦੀਆਂ 13 ਹੱਡੀਆਂ ਬਰਾਮਦ ਕਰ ਚੁੱਕੀ ਹੈ, ਜੋ ਜੰਗਲ ਦੇ ਆਲੇ-ਦੁਆਲੇ ਇਲਾਕੇ ’ਚ ਸੁੱਟੇ ਗਏ ਸਨ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ
ਦੱਸਣਯੋਗ ਹੈ ਕਿ 28 ਸਾਲਾ ਆਫਤਾਬ ਪੂਨਾਵਾਲਾ ’ਤੇ ਆਪਣੀ ਲਿਵ-ਇਨ-ਪਾਰਟਰ ਸ਼ਰਧਾ ਵਾਲਕਰ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ। ਅਜਿਹਾ ਦੋਸ਼ ਹੈ ਕਿ ਉਸ ਨੇ ਲਾਸ਼ ਦੇ ਟੁਕੜਿਆਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਆਪਣੇ ਘਰ ਦੇ ਨੇੜੇ ਤਿੰਨ ਹਫ਼ਤਿਆਂ ਤੱਕ 300 ਲੀਟਰ ਦੇ ਇਕ ਫਰਿੱਜ ’ਚ ਰੱਖਿਆ ਅਤੇ ਫਿਰ ਕਈ ਰਾਤਾਂ ਤੱਕ ਉਸ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸੁੱਟਿਆ ਰਿਹਾ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ