ਸ਼ਰਧਾ ਕਤਲ ਕੇਸ; ਦੋਸ਼ੀ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਅਦਾਲਤ ਨੇ ਦਿੱਤੀ ਮਨਜ਼ੂਰੀ

Wednesday, Nov 16, 2022 - 05:30 PM (IST)

ਸ਼ਰਧਾ ਕਤਲ ਕੇਸ; ਦੋਸ਼ੀ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਅਦਾਲਤ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਦਿੱਲੀ ’ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਕਤਲ ਕੇਸ ’ਚ ਪੁਲਸ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪੁਲਸ ਮਾਮਲੇ ਦੀ ਤਹਿ ਤੱਕ ਜਾਣ ਲਈ ਹੁਣ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਕਰਵਾਏਗੀ, ਜਿਸ ਦੀ ਮਨਜ਼ੂਰੀ ਸਾਕੇਤ ਕੋਰਟ ਨੇ ਦਿੱਤੀ ਗਈ ਹੈ। ਪੁਲਸ ਨੇ ਨਾਰਕੋ ਟੈਸਟ ਲਈ ਇਹ ਆਖਦੇ ਹੋਏ ਮਨਜ਼ੂਰੀ ਮੰਗੀ ਕਿ ਦੋਸ਼ੀ ਆਫਤਾਬ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਹੈ। 

ਪੁਲਸ ਸੂਤਰਾਂ ਮੁਤਾਬਕ ਜਦੋਂ ਆਫਤਾਬ ਨੂੰ ਪਹਿਲੀ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਸ਼ਰਧਾ 22 ਮਈ ਨੂੰ ਘਰ ’ਚੋਂ ਨਿਕਲੀ ਸੀ। ਜਦਕਿ ਉਸ ਦਾ ਸਾਰਾ ਸਾਮਾਨ ਘਰ ’ਚ ਹੀ ਸੀ, ਜਿਸ ’ਤੇ ਆਫਤਾਬ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸਿਰਫ ਉਸ ਦਾ ਫੋਨ ਲਿਆ ਸੀ।

ਆਫਤਾਬ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਡਿਜੀਟਲ ਸਬੂਤਾਂ ਜ਼ਰੀਏ ਸ਼ਰਧਾ ਦੇ ਇੰਸਟਾਗ੍ਰਾਮ ਅਕਾਊਂਟ ਦੀ ਵਰਤੋਂ ਵੀ ਸ਼ਾਮਲ ਸੀ, ਜਿਸ ’ਚ ਮਹਿਰੋਲੀ ਖੇਤਰ ਦਾ ਸਥਾਨ ਵਿਖਾਇਆ ਗਿਆ ਸੀ। ਆਫਤਾਬ ਨੇ ਪੀੜਤਾ ਦੇ ਕਤਲ ਕਰਨ ਅਤੇ ਫਿਰ ਉਸ ਦੇ ਸਰੀਰ ਨੂੰ 35 ਟੁਕੜਿਆਂ ’ਚ ਕੱਟਣ ਦੀ ਗੱਲ ਕਬੂਲ ਕੀਤੀ। 
 


author

Tanu

Content Editor

Related News