ਸ਼ੌਪੀਆਂ 'ਚ ਸੈਨਾ ਦੇ ਕਾਫਿਲੇ 'ਤੇ ਅੱਤਵਾਦੀ ਹਮਲਾ

Monday, Mar 26, 2018 - 04:36 PM (IST)

ਸ਼ੌਪੀਆਂ 'ਚ ਸੈਨਾ ਦੇ ਕਾਫਿਲੇ 'ਤੇ ਅੱਤਵਾਦੀ ਹਮਲਾ

ਸ਼੍ਰੀਨਗਰ— ਦੱਖਣੀ ਕਸ਼ਮੀਰ ਅਤੇ ਸ਼ੌਪੀਆਂ ਜ਼ਿਲੇ 'ਚ ਇਕ ਵਾਰ ਫਿਰ ਸੈਨਾ ਦੀ ਪਟਰੋਲਿੰਗ ਪਾਰਟੀ 'ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਐਤਵਾਰ ਦੁਪਹਿਰ ਸ਼ੌਪੀਆਂ ਦੇ ਕਚਡੁਰਾ ਇਲਾਕੇ 'ਚ ਅਣਪਛਾਤੇ ਅੱਤਵਾਦੀਆਂ ਵੱਲੋਂ ਸੈਨਾ ਦੇ ਇਕ ਕਾਫਿਲੇ 'ਤੇ ਫਾਇਰਿੰਗ ਕੀਤੀ ਗਈ। ਜਿਸ ਦੇ ਬਾਅਦ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਦੇ ਸ਼ੌਪੀਆਂ ਜ਼ਿਲੇ 'ਚ ਸੋਮਵਾਰ ਦੁਪਹਿਰ ਅਣਪਛਾਤੇ ਅੱਤਵਾਦੀਆਂ ਨੇ ਸੈਨਾ ਦੀਆਂ 34 ਰਾਸ਼ਟਰੀ ਰਾਇਫਲਸ ਦੀ ਇਕ ਪਟਰੋਲਿੰਗ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਸੈਨਾ 'ਤੇ ਫਾਇਰਿੰਗ ਦੀ ਇਹ ਘਟਨਾ ਸ਼ੌਪੀਆਂ ਦੇ ਕਚਡੁਰਾ ਇਲਾਕੇ ਸਥਿਤ ਬੀ.ਐਸ.ਐਨ.ਐਨ ਟਾਵਰ ਨੇੜੇ ਹੋਈ, ਜਿਸ ਦੇ ਬਾਅਦ ਸੈਨਾ ਦੇ ਜਵਾਨਾਂ ਨੇ ਵੀ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ। ਕਾਫਿਲੇ 'ਤੇ ਫਾਇਰਿੰਗ ਦੇ ਬਾਅਦ ਸੈਨਾ ਨੇ ਇਸ ਪੂਰੇ ਇਲਾਕੇ ਦੀ ਸਖ਼ਤ ਘੇਰਾਬੰਦੀ ਕਰਦੇ ਹੋਏ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ। 


ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ 34 ਰਾਸ਼ਟਰੀ ਰਾਇਫਲਸ ਦੇ ਕਮਾਂਡਿਗ ਆਫਿਸਰ ਆਪਣੀ ਟੀਮ ਨਾਲ ਇਲਾਕੇ 'ਚ ਪਟਰੋਲਿੰਗ ਕਰ ਰਹੇ ਸਨ। ਹੁਣ ਤੱਕ ਇਸ ਅੱਤਵਾਦੀ ਹਮਲੇ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲੇਦ ੇ ਬਾਅਦ ਇਸ ਇਲਾਕੇ ਨੂੰ ਸੀਲ ਕਰਦੇ ਹੋਏ ਸੈਨਾ ਦੇ ਜਵਾਨਾਂ ਵੱਲੋਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਇਸ ਇਲਾਕੇ 'ਚ ਇੰਟਰਨੈਟ ਸੇਵਾਵਾਂ ਨੂੰ ਰੋਕ ਲਗਾਈ ਗਈ ਹੈ। ਦੱਖਣੀ ਕਸ਼ਮੀਰ ਦੇ ਸਭ ਤੋਂ ਸੰਵੇਦਨਸ਼ੀਲ ਜ਼ਿਲਿਆਂ 'ਚੋਂ ਇਕ ਸ਼ੌਪੀਆਂ 'ਚ ਇਸ ਤੋਂ ਪਹਿਲੇ ਵੀ ਸੁਰੱਖਿਆ ਬਲਾਂ 'ਤੇ ਕਈ ਅੱਤਵਾਦੀ ਹਮਲੇ ਹੋ ਚੁੱਕੇ ਹਨ। ਇਸ ਦੇ ਇਲਾਵਾ ਕਸ਼ਮੀਰ ਦੇ ਕਈ ਹੋਰ ਹਿੱਸਿਆਂ 'ਚ ਵੀ ਸੈਨਾ ਅਤੇ ਸੀ.ਆਰ.ਪੀ.ਐਫ ਦੀ ਪਟਰੋਲਿੰਗ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।


Related News