ਸ਼ੋਪੀਆਂ ''ਚ ਫੌਜ ਦੇ ਕਾਫਿਲੇ ''ਤੇ ਅੱਤਵਾਦੀ ਹਮਲਾ

Monday, Mar 26, 2018 - 06:57 PM (IST)

ਸ਼ੋਪੀਆਂ ''ਚ ਫੌਜ ਦੇ ਕਾਫਿਲੇ ''ਤੇ ਅੱਤਵਾਦੀ ਹਮਲਾ

ਸ਼੍ਰੀਨਗਰ— ਦੱਖਣੀ-ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਇਕ ਵਾਰ ਫਿਰ ਤੋਂ ਫੌਜ ਦੀ ਪੈਟਰੋਲਿੰਗ ਪਾਰਟੀ 'ਤੇ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਹੈ।
ਐਤਵਾਰ ਦੁਪਹਿਰ ਸ਼ੋਪੀਆ ਦੇ ਕਚਡੂਰਾ ਇਲਾਕੇ 'ਚ ਅਣਪਛਾਤੇ ਅੱਤਵਾਦੀਆਂ ਵਲੋਂ ਫੌਜ ਦੇ ਇਕ ਕਾਫਲੇ 'ਤੇ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਦੇ ਸ਼ੋਪੀਆ ਜਿਲੇ 'ਚ ਸੋਮਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਫੌਜ ਦੀ 34 ਰਾਸ਼ਟਰੀ ਰਾਈਫਲਜ਼ ਦੀ ਇਕ ਪੈਟਰੋਲਿੰਗ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। 
ਇਹ ਘਟਨਾ ਸ਼ੋਪੀਆ ਦੇ ਕਚਡੂਰਾ ਇਲਾਕੇ 'ਚ ਸਥਿਤ ਬੀ. ਐੱਸ. ਐੱਨ. ਐੱਲ. ਟਾਵਰ ਕੋਲ ਹੋਈ, ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਵੀ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਅਜੇ ਤਕ ਇਸ ਅੱਤਵਾਦੀ ਹਮਲੇ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।  
 


Related News