ਪਹਿਲਾਂ ਕਰੋ ਖਰੀਦਦਾਰੀ ,ਬਾਅਦ 'ਚ ਦੇ ਦੇਣਾ ਪੈਸੇ : Paytm

06/09/2020 6:00:20 PM

ਨਵੀਂ ਦਿੱਲੀ — ਹੁਣ ਪੇਟੀਐਮ ਦੇ ਗਾਹਕ ਆਪਣੇ ਗੁਆਂਢ ਦੀ ਕਰਿਆਨੇ ਦੀ ਦੁਕਾਨ, ਰਿਲਾਂਇੰਸ ਫਰੈਸ਼, ਹਲਦੀਰਾਮ, ਅਪੋਲੋ ਫਾਰਮੈਸੀ, ਕਰੋਮਾ, ਸ਼ਾਪਰਸ ਸਟਾਪ ਵਰਗੀਆਂ ਥਾਵਾਂ ਤੋਂ ਸਮਾਨ ਖਰੀਦਣ ਲਈ ਪੋਸਟ ਪੇਡ ਸਰਵਿਸ ਦਾ ਫਾਇਦਾ ਲੈ ਸਕਣਗੇ। ਪੇਟੀਐਮ ਨੇ ਆਪਣੇ ਗਾਹਕਾਂ ਦੀਆਂ ਜ਼ੂਰਰਤਾਂ ਨੂੰ ਦੇਖਦੇ ਹੋਏ ਆਪਣੀ ਪੋਸਟਪੇਡ ਸਰਵਿਸ ਦਾ ਵਿਸਥਾਰ ਕੀਤਾ ਹੈ। ਪੇਟੀਐਮ ਨੇ ਇਹ ਸੇਵਾ NBFC ਦੇ ਨਾਲ ਸਾਂਝੇਦਾਰੀ 'ਚ ਪੇਸ਼ ਕੀਤੀ ਹੈ। ਜਿਹੜੀ ਕਿ ਗਾਹਕਾਂ ਨੂੰ ਵੱਖ-ਵੱਖ ਭੁਗਤਾਨ ਲਈ ਤੁਰੰਤ ਕ੍ਰੈਡਿਟ ਲਾਈਨ ਦੀ ਸਹੂਲਤ ਦਿੰਦੀ ਹੈ।

ਇਹ ਵੀ ਪੜ੍ਹੋ : ਹੁਣ ਤੁਹਾਡੇ ਵਾਹਨ 'ਤੇ ਲੱਗੇਗਾ ਇਹ ਸਟਿੱਕਰ, 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਕੋਰੋਨਾ ਮਹਾਮਾਰੀ ਕਾਰਨ ਖਪਤਕਾਰਾਂ ਵਲੋਂ ਕਰਜ਼ੇ ਦੀ ਵਧਦੀ ਮੰਗ ਦੇ ਮੱਦੇਨਜ਼ਰ ਕੰਪਨੀ ਨੇ ਫਰਨੀਚਰ ਅਤੇ ਖਪਤਕਾਰ ਇਲੈਕਟ੍ਰਾਨਿਕਸ ਵਰਗੀਆਂ ਵੱਡੀਆਂ ਵਸਤੂਆਂ ਲਈ ਭੁਗਤਾਨ ਕਰਨ ਕਰਨ ਲਈ ਮਹੀਨਾਵਾਰ ਖਰਚੇ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ।

ਸ਼ੁਰੂਆਤ 'ਚ ਚੁਣੇ ਗਏ ਉਪਭੋਗਤਾਵਾਂ ਨੂੰ ਐਨਬੀਐਫਸੀ ਸਹਿਭਾਗੀ ਦੇ ਨਾਲ ਉਨ੍ਹਾਂ ਦੇ ਆਨਲਾਈਨ ਕੇਵਾਈਸੀ ਦੇ 'ਪੇਟੀਐਮ ਪੋਸਟਪੇਡ' ਪੋਸਟ ਦਾ ਲਾਭ ਲੈਣ ਲਈ ਵਿੱਤੀ ਸੇਵਾਵਾਂ ਦੇ ਭਾਗ ਵਿਚ ਇਕ 'ਪੋਸਟਪੇਡ' ਆਈਕਨ ਦਿਖਾਇਆ ਜਾਵੇਗਾ। ਪੇਟੀਐਮ ਨੇ ਦੱਸਿਆ ਕਿ ਬਿੱਲ ਦੀ ਅਦਾਇਗੀ ਹਰ ਮਹੀਨੇ ਦੀ 7 ਤਾਰੀਖ ਤੱਕ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਡੇਅਰੀ ਪਸ਼ੂ ਪਾਲਕਾਂ ਨੂੰ ਮਿਲਣਗੇ ਤਿੰਨ ਲੱਖ ਕਰੋੜ ਰੁਪਏ ਅਤੇ ਕਿਸਾਨ ਕ੍ਰੈਡਿਟ ਕਾਰਡ

ਪੇਟੀਐਮ ਨੇ ਕਿਹਾ ਕਿ ਇਸ ਸੇਵਾ ਨਾਲ ਪੇਟੀਐਮ ਉਪਭੋਗਤਾਵਾਂ ਨੂੰ ਕਰਜ਼ੇ ਦੀ ਵਧਦੀ ਹੱਦ ਤੋਂ ਰਾਹਤ ਮਿਲੇਗੀ। ਕੰਪਨੀ ਨੇ ਪੋਸਟਪੇਡ ਦੇ 3 ਵੇਰੀਐਂਟ - ਲਾਈਟ, ਡਲਾਈਟ ਅਤੇ ਐਲੀਟ ਪੇਸ਼ ਕੀਤੇ ਹਨ।

ਪੋਸਟਪੇਡ ਲਾਈਟ - 20,000 ਰੁਪਏ ਤੱਕ ਦੀ ਹੱਦ ਅਤੇ ਸਹੂਲਤ ਫੀਸ ਦੇ ਨਾਲ ਮਿਲ ਰਿਹਾ ਹੈ
ਡਲਾਈਟ ਅਤੇ ਐਲੀਟ - 20,000 - 1 ਲੱਖ ਰੁਪਏ ਤੱਕ।ਦੀ ਕ੍ਰੈਡਿਟ ਲਿਮਟ ਦੇ ਨਾਲ ਮਿਲ ਰਿਹਾ ਹੈ।
 


Harinder Kaur

Content Editor

Related News