ਟਰੇਨ 'ਚ ਕਰਦੇ ਹੋ ਸਫ਼ਰ ਤਾਂ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ ਇਹ ਖ਼ਬਰ, GRP ਨੇ ਖ਼ੁਦ ਦਿੱਤੀ ਜਾਣਕਾਰੀ
Monday, Apr 07, 2025 - 04:25 PM (IST)

ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਟਰੇਨਾਂ 'ਚ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਹੋਸ਼ ਉਡਾ ਦੇਵੇਗੀ। ਤਿਉਹਾਰੀ ਸੀਜ਼ਨ ਖ਼ਤਮ ਹੋਣ ਮਗਰੋਂ ਰੇਲ ਯਾਤਰੀਆਂ ਦੀ ਗਿਣਤੀ ਵੀ ਵਧ ਜਾਂਦੀ ਹੈ, ਜਿਸ ਕਾਰਨ ਟਰੇਨਾਂ 'ਚ 'ਕਾਂਡ' ਕਰਨ ਵਾਲੇ ਗਿਰੋਹ ਵੀ ਸਰਗਰਮ ਹੋ ਜਾਂਦੇ ਹਨ।
ਇਸੇ ਦੀ ਤਾਜ਼ਾ ਮਿਸਾਲ ਬਿਹਾਰ ਤੋਂ ਸਾਹਮਣੇ ਆਈ ਹੈ, ਜਿੱਥੇ ਕਟਿਹਾਰ ਰੇਲ ਜੀ.ਆਰ.ਪੀ. ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਯਾਤਰੀਆਂ ਨੂੰ ਨਸ਼ੇ ਵਾਲੇ ਬਿਸਕੁਟ, ਕੋਲਡ ਡ੍ਰਿੰਕ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਖੁਆ ਕੇ ਉਨ੍ਹਾਂ ਨੂੰ ਬੇਹੋਸ਼ ਕਰ ਦਿੰਦੇ ਸਨ ਤੇ ਇਸ ਮਗਰੋਂ ਉਨ੍ਹਾਂ ਦੀ ਨਕਦੀ, ਮੋਬਾਇਲ ਫ਼ੋਨ ਤੇ ਗਹਿਣੇ ਆਦਿ ਲੈ ਕੇ ਰਫ਼ੂ-ਚੱਕਰ ਹੋ ਜਾਂਦੇ ਸਨ।
ਇਸ ਗਿਰੋਹ ਦਾ ਸਬੰਧ ਪੁਰਣੀਆ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ, ਜੋ ਕੁਝ ਹੀ ਦਿਨਾਂ 'ਚ ਕਈ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਫਿਲਹਾਲ ਕਟਿਹਾਰ ਰੇਲ ਜੀ.ਆਰ.ਪੀ. ਨੇ ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੇਨਾਂ 'ਚ ਭੀੜ ਵਧਣ ਕਾਰਨ ਲੁਟੇਰੇ ਗਿਰੋਹ ਇਕ ਵਾਰ ਫ਼ਿਰ ਤੋਂ ਸਰਗਰਮ ਹੋ ਗਏ ਹਨ, ਜੋ ਕਿ ਮੌਕੇ ਦਾ ਲਾਭ ਉਠਾਉਣ ਦੀ ਫਿਰਾਕ 'ਚ ਹਨ। ਇਸ 'ਤੇ ਕਾਰਵਾਈ ਕਰਦਿਆਂ ਜੀ.ਆਰ.ਪੀ. ਨੇ ਨਸ਼ੀਲੇ ਪਦਾਰਥ ਖੁਆ ਕੇ ਯਾਤਰੀਆਂ ਨੂੰ ਲੁੱਟਣ ਵਾਲੇ 3 ਲੁਟੇਰਿਆਂ ਨੂੰ ਕਾਬੂ ਕਰ ਲਿਆ।
ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਪਹਿਲਾਂ ਵੀ ਅਜਿਹੇ ਮਾਮਲਿਆਂ 'ਚ ਗ੍ਰਿਫ਼ਤਾਰ ਹੋ ਚੁੱਕੇ ਹਨ, ਪਰ ਜੇਲ੍ਹ 'ਚ ਸਜ਼ਾ ਕੱਟਣ ਦੇ ਬਾਵਜੂਦ ਵੀ ਇਨ੍ਹਾਂ ਦੀਆਂ ਆਦਤਾਂ 'ਚ ਕੋਈ ਸੁਧਾਰ ਨਹੀਂ ਆਇਆ ਤੇ ਇਹ ਬਾਹਰ ਆ ਕੇ ਫ਼ਿਰ ਤੋਂ ਉਹੀ ਕੰਮ ਕਰਨ ਲੱਗ ਪਏ ਹਨ। ਫਿਲਹਾਲ ਇਹ ਲੋਕ ਹੁਣ ਪੁਲਸ ਹਿਰਾਸਤ 'ਚ ਹਨ ਤੇ ਇਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e