''''ਬੇਟੀਆਂ ਬਹੁਤ ਬਚਾ ਲਈਆਂ, ਹੁਣ ਬੇਟਿਆਂ ਨੂੰ ਸੰਭਾਲੋ...!'''', ਲੂੰ-ਕੰਡੇ ਖੜ੍ਹੇ ਕਰ ਦੇਵੇਗਾ ਇਹ ਮਾਮਲਾ
Thursday, May 29, 2025 - 11:59 AM (IST)

ਨੈਸ਼ਨਲ ਡੈਸਕ- ਪਿਆਰ 'ਚ ਧੋਖਾ ਮਿਲਣ ਮਗਰੋਂ ਇਨਸਾਨ ਕੀ ਕੁਝ ਕਰ ਜਾਂਦਾ ਹੈ, ਇਸ ਦੀ ਇਕ ਤਾਜ਼ਾ ਉਦਾਹਰਨ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੇ ਲੋਨੀ ਇਲਾਕੇ ਵਿੱਚ ਇਕ 24 ਸਾਲਾ ਨੌਜਵਾਨ ਨੇ ਮੰਗਲਵਾਰ ਰਾਤ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਹ ਖ਼ੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਬਣਾ ਕੇ ਆਪਣੇ ਭਰਾ ਨੂੰ ਭੇਜੀ ਸੀ ਤੇ 3 ਪੰਨਿਆਂ ਦਾ ਇਕ ਸੁਸਾਈਡ ਨੋਟ ਵੀ ਲਿਖਿਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ। ਮੰਗਲਵਾਰ ਦੀ ਰਾਤ ਨੂੰ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ 'ਚ ਉਸ ਨੇ ਆਪਣੀ ਸਾਬਕਾ ਪ੍ਰੇਮਿਕਾ ਤੇ ਉਸ ਦੇ 2 ਸਾਥੀਆਂ 'ਤੇ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਖ਼ੁਦਕੁਸ਼ੀ ਕਰਨ ਦੀ ਗੱਲ ਕੀਤੀ ਸੀ।
ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਲੋਕਾਂ ਨੇ ਉਸ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਉਸ ਦੇ ਕੋਲ ਇਸ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਬਹੁਤ ਬਚਾ ਲਈਆਂ, ਹੁਣ ਬੇਟਿਆਂ ਨੂੰ ਸੰਭਾਲ ਕੇ ਰੱਖੋ। ਉਸ ਨੇ ਲਿਖਿਆ ਕਿ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਹੈ ਪਰ ਉਸ ਦੀ ਪ੍ਰੇਮਿਕਾ ਦਾ ਦੂਜਾ ਬੁਆਏਫ੍ਰੈਂਡ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਲਿਖਿਆ, ''ਮੈਂ ਹਾਰ ਗਿਆ ਹਾਂ। ਇਸ ਲਈ ਅੱਜ ਇਹ ਕਦਮ ਚੁੱਕਣ ਜਾ ਰਿਹਾ ਹਾਂ। ਮੈਨੂੰ ਇਨਸਾਫ਼ ਦਿਵਾ ਦਿਓ ਸਾਹਿਬ।''
ਉਸ ਨੇ ਅੱਗੇ ਲਿਖਿਆ, ''ਬਸ ਸਰਫਰਾਜ਼ (ਪ੍ਰੇਮਿਕਾ ਦਾ ਦੂਜਾ ਬੁਆਏਫ੍ਰੈਂਡ) ਨੂੰ ਬੀ.ਐੱਨ.ਐੱਸ. ਦੇ ਸੈਕਸ਼ਨ 108 ਤਹਿਤ ਸਜ਼ਾ ਦਿਵਾ ਦੇਣਾ। ਰਾਣੀ ਆਂਟੀ ਨੂੰ ਵੀ ਪੁੱਛਣਾ ਚਾਹੀਦਾ ਹੈ। ਸਾਰੇ ਲੋਕਾਂ ਦੇ ਕਹਿਣ 'ਤੇ ਉਹ ਵੀ ਮੈਨੂੰ ਬਲੈਕਮੇਲ ਕਰ ਰਹੀ ਹੈ। ਅਨਾਮਿਕਾ, ਮੈਨੂੰ ਪਤਾ ਹੈ ਜਿਸ ਤਰ੍ਹਾਂ ਦੀਆਂ ਧਮਕੀਆਂ ਮੈਨੂੰ ਮਿਲ ਰਹੀਆਂ ਹਨ।
ਮਾਮਲਾ ਸਾਹਮਣੇ ਆਉਣ ਮਗਰੋਂ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਰਫਰਾਜ਼ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਸ ਨੇ ਸੁਸਾਈਡ ਨੋਟ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 'ਪੂਜਾ' ਦੇ ਬਹਾਨੇ ਲੈ ਗਿਆ ਆਸ਼ਰਮ, ਔਰਤ ਨੂੰ 3 ਦਿਨਾਂ ਤੱਕ ਕਮਰੇ 'ਚ ਰੱਖਿਆ ਬੰਦ ਤੇ ਕੀਤੀ ਗੰਦੀ ਕਰਤੂਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e