WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ, ਆ ਗਿਆ ਨਵਾਂ ਫੀਚਰ

Tuesday, Oct 13, 2026 - 01:18 PM (IST)

WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ, ਆ ਗਿਆ ਨਵਾਂ ਫੀਚਰ

ਗੈਜੇਟ ਡੈਸਕ - ਜੇਕਰ ਤੁਸੀਂ ਵੀ Android ਦਾ ਫੋਨ ਵਰਤਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗੀ। ਦੱਸ ਦਈਏ ਕਿ Android ਯੂਜ਼ਰਾਂ ਲਈ WhatsApp ਇਕ ਖਾਸ ਫੀਚਰ ਲਿਆ ਰਿਹਾ ਹੈ। ਇਸ ਦੀ ਮਦਦ ਨਾਲ ਤੁਸੀਂ  ਉਪਭੋਗਤਾ ਪਹਿਲਾਂ ਤੋਂ ਤੈਅ ਸਮੇਂ 'ਤੇ ਮੈਸੇਜ, ਫੋਟੋਆਂ ਅਤੇ ਵੀਡੀਓ ਪਹਿਲਾਂ ਤੋਂ ਲਿਖ ਕੇ ਜਾਂ ਚੁਣ ਕੇ ਭੇਜ ਸਕਣਗੇ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਜੇਕਰ ਤੁਸੀਂ ਕਿਸੇ ਨੂੰ ਜਨਮ ਦਿਨ ਦੀ ਵਧਾਈ ਜਾਂ ਕੋਈ ਵੀ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਸਮੇਂ ਆਨਲਾਈਨ ਰਹਿਣ ਦੀ ਲੋੜ ਨਹੀਂ ਹੈ। WhatsApp ਆਪਣੇ ਆਪ ਉਸ ਸਮੇਂ ਅਨੁਸਾਰ ਮੈਸੇਜ ਸੈਂਡ ਕਰ ਦੇਵੇਗਾ। 

ਰਿਪੋਰਟ ਦੇ ਅਨੁਸਾਰ, ਕੰਪਨੀ ਇਸ ਵੇਲੇ ਕੁਝ ਐਂਡਰਾਇਡ ਬੀਟਾ ਉਪਭੋਗਤਾਵਾਂ ਨਾਲ ਇਸ ਫੀਚਰ ਦੀ ਜਾਂਚ ਕਰ ਰਹੀ ਹੈ। WABetaInfo ਦੀ ਰਿਪੋਰਟ ਅਨੁਸਾਰ, ਇਹ ਫੀਚਰ WhatsApp ਦੇ ਐਂਡਰਾਇਡ ਬੀਟਾ ਵਰਜ਼ਨ 2.26.40.7 ਦੀ ਵਰਤੋਂ ਕਰਨ ਵਾਲੇ ਕੁਝ ਉਪਭੋਗਤਾਵਾਂ ਲਈ ਉਪਲਬਧ ਹੈ। ਇਹ ਆਉਣ ਵਾਲੇ ਹਫ਼ਤਿਆਂ ∟ਚ ਹੋਰ ਉਪਭੋਗਤਾਵਾਂ ਲਈ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਫਿਲਹਾਲ ਇਸ ਨੂੰ ਲਾਂਚ ਕਰਨ ਦੀ ਸਹੀ ਮਿਤੀ ਦਾ ਖੁਲਾਸਾ ਨਹੀਂ ਕੀਤਾ ਹੈ। 

ਵਰਤੋਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਫੀਚਰ ਨੂੰ ਤੁਸੀਂ ਆਰਾਮ ਨਾਲ ਵਰਤ ਸਕਦੇ ਹੋ। ਯੂਜ਼ਰ ਨੂੰ ਕਿਸੇ ਵੀ ਚੈਟ 'ਚ ਜਾ ਕੇ ਇਕ ਮੈਸੇਜ ਲਿਖਣਾ ਹੋਵੇਗਾ ਤੇ ਸੈਂਡ ਬਟਨ ਨੂੰ ਦਬਾ ਕੇ ਰੱਖਣਾ ਹੋਵੇਗਾ। ਇਸ ਦੌਰਾਨ ਜੇਕਰ ਉਸ ਦੇ ਅਕਾਊਂਟ 'ਚ ਇਹ ਸਹੂਲਤ ਹੋਵੇਗੀ ਤਾਂ ਮੈਸੇਜ ਸੈਂਡ ਦੀ ਤਰੀਕ ਤੇ ਉਸ ਸਮੇਂ ਦੀ ਚੋਣ ਦਾ ਬਦਲ ਯੂਜ਼ਰ ਨੂੰ ਦਿਖਾਈ ਦੇਵੇਗਾ। ਸਮਾਂ ਨਿਰਧਾਰਤ ਕਰਨ ਤੋਂ ਬਾਅਦ, ਮੈਸੇਜ ਸ਼ਡਿਊਲ ਕੀਤਾ ਜਾਵੇਗਾ ਅਤੇ ਚੁਣੇ ਹੋਏ ਸਮੇਂ 'ਤੇ ਆਪਣੇ ਆਪ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਯੂਜ਼ਰ ਚਾਹੇ ਤਾਂ ਮੈਸੇਜ ਸ਼ਡਿਊਲਿੰਗ ਦੇ ਨਾਲ ਉਹ ਵੀਡੀਓ ਤੇ ਫੋਟੋਜ਼ ਦਾ ਸਮਾਂ ਵੀ ਨਿਰਧਾਰਿਤ ਕਰ ਸਕਦਾ ਹੈ ਅਤੇ ਇਸ ਦੀ ਕੈਪਸ਼ਨ ਨੂੰ ਵੀ। 

ਰਿਪੋਰਟ ਅਨੁਸਾਰ, ਉਪਭੋਗਤਾ ਘੱਟੋ-ਘੱਟ 10 ਮਿੰਟ ਅਤੇ ਵੱਧ ਤੋਂ ਵੱਧ ਦੋ ਹਫ਼ਤਿਆਂ ਬਾਅਦ ਮੈਸੇਜ ਸ਼ਡਿਊਲ ਕਰਨ ਦੇ ਯੋਗ ਹੋਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਐਪ ਚਾਲੂ ਹੋਵੇ ਜਾਂ ਫ਼ੋਨ ਆਨਲਾਈਨ ਹੋਵੇ ਤਾਂ ਜੋ ਇਹ ਸਮਾਂ ਨਿਰਧਾਰਤ ਸਮੇਂ 'ਤੇ ਮੈਸੇਜ ਭੇਜਿਆ ਜਾ ਸਕੇ। ਇਹ ਫੀਚਰ ਪ੍ਰਾਈਵੇਟ ਤੇ ਗਰੁੱਪਾਂ ਚੈਟਾਂ ਲਈ ਵੀ ਕਾਰਗਰ ਹੋਵੇਗਾ। ਹਾਲਾਂਕਿ ਸ਼ਡਿਊਲਡ ਮੈਸੇਜ ਸਿਰਫ਼ ਉਨ੍ਹਾਂ ਮੈਂਬਰਾਂ ਵੱਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜੋ ਮੈਸੇਜ ਨੂੰ ਸ਼ਡਿਊਲ ਕਰਨ ਵੇਲੇ ਗਰੁੱਪ 'ਚ ਸਨ। ਜੋ ਮੈਂਬਰ ਬਾਅਦ 'ਚ ਗਰੁੱਪ 'ਚ ਸ਼ਾਮਲ ਹੁੰਦੇ ਹਨ, ਉਨ੍ਹਾਂ ਤੋਂ ਮੈਸੇਜ ਪ੍ਰਾਪਤ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ।

ਇਸ ਦੌਰਾਨ ਯੂਜ਼ਰ ਕੋਲ ਚੈਟ ਵੇਰਵੇ ਦੇ ਹਿੱਸੇ 'ਚ ਸ਼ਡਿਊਲਡ ਮੈਸੇਜਿਸ ਨੂੰ ਦੇਖਣ ਅਤੇ ਡਿਲੀਟ ਦਾ ਆਪਸ਼ਨ ਵੀ ਹੋ ਸਕਦਾ ਹੈ। ਜੇਕਰ ਕੋਈ ਯੂਜ਼ਰ ਮੈਸੇਜ ਭੇਜਣ ਤੋਂ ਪਹਿਲਾਂ ਹੀ ਡਿਲੀਟ ਕਰ ਦਿੰਦਾ ਹੈ, ਤਾਂ ਦੂਜੇ ਵਿਅਕਤੀ ਨੂੰ ਸੂਚਨਾ ਮਿਲਣ ਦੀ ਸੰਭਾਵਨਾ ਨਹੀਂ ਹੈ। ਰਿਪੋਰਟ ਦੇ ਅਨੁਸਾਰ, ਇਸ ਫੀਚਰ 'ਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਵੀ ਸ਼ਾਮਲ ਹੋ ਸਕਦੀ ਹੈ। ਫਿਲਹਾਲ ਇਸ ਫੀਚਰ ਦੀ ਮੌਜੂਦਾ ਸਮੇਂ 'ਚ ਕੁਝ ਕੁਝ ਐਂਡਰਾਇਡ ਬੀਟਾ ਯੂਜ਼ਰਸ ਲਈ ਜਾਂਚ ਕੀਤੀ ਜਾ ਰਹੀ ਹੈ।


author

Sunaina

Content Editor

Related News