ਗੁਜਰਾਤ ''ਚ ਕਾਂਗਰਸ ਦੀਆਂ ਵਧੀਆਂ ਮੁਸ਼ਕਲਾਂ, 2 ਹੋਰ ਵਿਧਾਇਕਾਂ ਨੇ ਦਿੱਤਾ ਅਸਤੀਫਾ

Friday, Jul 28, 2017 - 01:01 PM (IST)

ਗੁਜਰਾਤ ''ਚ ਕਾਂਗਰਸ ਦੀਆਂ ਵਧੀਆਂ ਮੁਸ਼ਕਲਾਂ, 2 ਹੋਰ ਵਿਧਾਇਕਾਂ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ—ਗੁਜਰਾਤ 'ਚ ਮੁੱਖ ਵਿਰੋਧੀ ਦਲ ਕਾਂਗਰਸ ਨੂੰ ਇਕ ਦੇ ਬਾਅਦ ਇਕ ਝਟਕੇ ਲੱਗ ਰਹੇ ਹਨ। ਬੀਤੀ 21 ਜੁਲਾਈ ਨੂੰ ਕਦਾਵਰ ਨੇਤਾ ਸ਼ੰਕਰਸਿੰਘ ਵਾਘੇਲਾ ਦੇ ਪਾਰਟੀ ਛੱਡਣ ਦੇ ਬਾਅਦ ਵੀਰਵਾਰ ਨੂੰ 3 ਵਿਧਾਇਕਾਂ ਨੇ ਸਦਨ ਦੀ ਮੈਂਬਰਸ਼ਿਪਤਾ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਅੱਜ 2 ਹੋਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ। ਇਨ੍ਹਾਂ ਰਾਜ ਸਭਾ ਚੋਣਾਂ 'ਚ ਕਾਂਗਰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵੀਰਵਾਰ ਨੂੰ ਕਾਂਗਰਸ ਦੇ ਤਿੰਨੇ ਵਿਧਾਇਕਾਂ ਨੇ ਗੁਜਰਾਤ ਵਿਧਾਨ ਸਭਾ ਦੇ ਪ੍ਰਧਾਨ ਰਮਨਲਾਲ ਵੋਰਾ ਨੂੰ ਅਸਤੀਫਾ ਸੌਂਪਿਆ ਸੀ। ਪਹਿਲਾਂ 2 ਅਸਤੀਫੇ ਦੇ ਨਾਲ ਹੋਏ, ਜਿਸ 'ਚ ਬਲਵੰਤ ਸਿੰਘ ਰਾਜਪੂਤ ਅਤੇ ਤੇਜਸ਼੍ਰੀ ਪਟੇਲ ਦੇ ਨਾਂ ਸੀ। ਇਸ ਦੇ ਬਾਅਦ ਗੁਜਰਾਤ ਕਾਂਗਰਸ ਦੇ ਵਿਧਾਇਕ ਪੀ.ਆਈ. ਪਟੇਲ ਨੇ ਵੀ ਅਸਤੀਫਾ ਦੇ ਦਿੱਤਾ।


ਰਾਜਸਭਾ ਚੋਣਾਂ ਦੀਆਂ 3 ਸੀਟਾਂ ਦੇ ਲਈ ਗੁਜਰਾਤ 'ਚ 8 ਅਗਸਤ ਨੂੰ ਵੋਟ ਪਾਏ ਜਾਣੇ ਹਨ। ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦੇ ਬਾਅਦ ਤਿੰਨ ਵਿਧਾਇਕਾਂ ਨੂੰ ਗੁਜਰਾਤ ਭਾਜਪਾ ਦੇ ਪ੍ਰਭਾਰੀ ਭੁਪੇਂਦਰ ਯਾਦਵ ਨੇ ਕੇਸਰੀਆ ਪਾ ਕੇ ਭਾਜਪਾ 'ਚ ਸ਼ਾਮਲ ਕਰ ਲਿਆ। ਭਾਜਪਾ ਦਫਤਰ 'ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਸ੍ਰਮਿਤੀ ਇਰਾਨੀ ਦੀ ਮੌਜੂਦਗੀ 'ਚ ਬਲਵੰਤ ਸਿੰਘ ਰਾਜਪੂਰ ਨੂੰ ਰਾਜ ਸਭਾ ਚੋਣਾਂ 'ਚ ਭਾਜਪਾ ਦਾ ਤੀਜਾ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਹੋਰ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।


Related News