ਰੇਲ ਯਾਤਰੀਆਂ ਨੂੰ ਝਟਕਾ, ਮਹਿੰਗਾ ਹੋਣ ਵਾਲਾ ਹੈ ਟ੍ਰੇਨ ਦਾ ਸਫਰ, PMO ਨੇ ਦਿੱਤੀ ਮਨਜ਼ੂਰੀ

11/27/2019 5:32:44 PM

ਨਵੀਂ ਦਿੱਲੀ — ਟ੍ਰੇਨ 'ਤੇ ਸਫਰ ਕਰਨ ਵਾਲੇ ਯਾਤਰੀਆਂ ਲਈ ਬੁਰੀ ਖਬਰ ਹੈ। ਦਰਅਸਲ ਭਾਰਤੀ ਰੇਲਵੇ ਨੇ ਟ੍ਰੇਨ ਦੇ ਕਿਰਾਏ 'ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਧਾਨ ਮੰਤਰੀ ਦਫਤਰ(PMO) ਨੇ ਵੀ ਟ੍ਰੇਨ ਦੇ ਕਿਰਾਏ 'ਚ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ 'ਚ ਭਾਰਤੀ ਰੇਲਵੇ ਜਲਦੀ ਹੀ ਕਿਰਾਏ 'ਚ ਵਾਧੇ ਦਾ ਐਲਾਨ ਕਰ ਸਕਦੀ ਹੈ।

PMO ਨੇ ਦਿੱਤੀ ਮਨਜ਼ੂਰੀ

ਖਬਰਾਂ ਅਨੁਸਾਰ ਭਾਰਤੀ ਰੇਲਵੇ ਕਿਰਾਏ 'ਚ ਵਾਧੇ ਨੂੰ ਲੈ ਕੇ ਇਕ ਪਾਲਸੀ ਬਣਾ ਰਹੀ ਹੈ। PMO ਦੀ ਮਨਜ਼ੂਰੀ ਮਿਲਣ ਦੇ ਬਾਅਦ ਇਸ ਮਹੀਨੇ ਦੇ ਆਖਿਰ ਤੱਕ ਇਹ ਪਾਲਸੀ ਤਿਆਰ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਾਲਸੀ ਵਿਚ ਰੇਲ ਕਿਰਾਏ 'ਚ ਵਾਧੇ ਦਾ ਐਲਾਨ ਹੋ ਸਕਦਾ ਹੈ।

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਭਾਰਤੀ ਰੇਲਵੇ

ਅਰਥਵਿਵਸਥਾ 'ਚ ਮੰਦੀ ਕਾਰਨ ਭਾਰਤੀ ਰੇਲਵੇ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਆਪਣਾ ਲੌੜੀਂਦਾ ਮਾਲੀਆ ਵੀ ਇਕੱਠਾ ਕਰਨ 'ਚ ਨਾਕਾਮਯਾਬ ਰਹੀ ਹੈ। ਇਸ ਦਾ ਕਾਰਨ ਸੜਕੀ ਆਵਾਜਾਈ ਦੱਸਿਆ ਜਾ ਰਿਹਾ ਹੈ। ਯਾਤਰੀ ਮੋਰਚੇ 'ਤੇ ਰੇਲਵੇ ਨੂੰ ਰੈਵੇਨਿਊ  ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਏਅਰਲਾਈਂਸ ਵਲੋਂ ਦਿੱਤੇ ਜਾ ਰਹੇ ਆਫਰਸ ਨੂੰ ਜ਼ਿੰਮੇਦਾਰ ਮੰਨ ਰਿਹਾ ਹੈ। ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਰੇਲਵੇ ਨੇ ਗੈਰਜ਼ਰੂਰੀ ਖਰਚਿਆਂ 'ਚ ਕਟੌਤੀ ਕਰਨ ਦੀ ਵੀ ਯੋਜਨਾ ਬਣਾਈ ਹੈ।


Related News