SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
Monday, Apr 22, 2024 - 05:32 PM (IST)

ਜਾਲੌਨ- ਉੱਤਰ ਪ੍ਰਦੇਸ਼ 'ਚ ਇਕ ਕਾਂਸਟੇਬਲ ਨੂੰ ਛੁੱਟੀ ਨਾ ਮਿਲਣ ਕਾਰਨ ਉਸ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਮੌਤ ਹੋ ਗਈ। ਦਰਅਸਲ ਰਾਮਪੁਰਾ ਥਾਣੇ ਵਿਚ ਤਾਇਨਾਤ ਕਾਂਸਟੇਬਲ ਵਿਕਾਸ ਨਿਰਮਲ ਨੂੰ ਮੰਗਣ 'ਤੇ ਛੁੱਟੀ ਨਹੀਂ ਮਿਲੀ ਅਤੇ ਜਣੇਪੇ ਮਗਰੋਂ ਸਹੀ ਇਲਾਜ ਨਾ ਮਿਲਣ ਕਾਰਨ ਮੈਨਪੁਰੀ ਵਿਚ ਉਸ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਾਂਸਟੇਬਲ ਨੂੰ 30 ਦਿਨ ਦੀ ਛੁੱਟੀ ਦਿੱਤੀ ਗਈ।
ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
ਕਾਂਸਟੇਬਲ ਵਿਕਾਸ ਮੈਨਪੁਰੀ ਦੇ ਥਾਣਾ ਕੁਰਾਵਲੀ ਦੇ ਵਸਨੀਕ ਹਨ। ਉਨ੍ਹਾਂ ਨੇ ਦੱਸਿਆ ਕਿ ਪਤਨੀ ਜੋਤੀ ਦੀ ਡਿਲੀਵਰੀ ਹੋਣੀ ਸੀ। ਉਹ ਕਈ ਦਿਨਾਂ ਤੋਂ ਥਾਣਾ ਇੰਚਾਰਜ (SHO) ਤੋਂ ਇਸ ਲਈ ਛੁੱਟੀ ਮੰਗ ਰਹੇ ਸਨ ਪਰ ਉਨ੍ਹਾਂ ਨੇ ਚੋਣਾਂ ਦਾ ਹਵਾਲਾ ਦਿੰਦਿਆਂ ਛੁੱਟੀ ਮਨਜ਼ੂਰ ਨਹੀਂ ਕੀਤੀ। ਬੀਤੇ ਸ਼ੁੱਕਰਵਾਰ ਨੂੰ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਹੋਣ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਮੈਨਪੁਰੀ ਦੇ ਕੁਰਾਵਲੀ ਪ੍ਰਾਇਮਰੀ ਹੈਲਥ ਸੈਂਟਰ ਵਿਚ ਦਾਖ਼ਲ ਕਰਵਾਇਆ। ਸ਼ਨੀਵਾਰ ਨੂੰ ਜੋਤੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਜਣੇਪੇ ਮਗਰੋਂ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਆਗਰਾ ਰੈਫਰ ਕਰ ਦਿੱਤਾ ਗਿਆ। ਆਗਰਾ ਲੈ ਜਾਂਦੇ ਸਮੇਂ ਰਾਹ ਵਿਚ ਜੱਚਾ-ਬੱਚਾ ਨੇ ਦਮ ਤੋੜ ਦਿੱਤਾ। ਐਤਵਾਰ ਨੂੰ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕਾਂਸਟੇਬਲ ਦਾ ਦੋਸ਼ ਹੈ ਕਿ ਪਤਨੀ ਨੂੰ ਸਮੇਂ ਸਿਰ ਚੰਗੇ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ASP ਅਸੀਮ ਚੌਧਰੀ ਨੇ ਦੱਸਿਆ ਕਿ ਕਾਂਸਟੇਬਲ ਨੇ ਸਟੇਸ਼ਨ ਇੰਚਾਰਜ ਤੋਂ ਛੁੱਟੀ ਮੰਗੀ ਸੀ। ਕਾਂਸਟੇਬਲ ਨੂੰ ਇਸ ਤੋਂ ਪਹਿਲਾਂ 25 ਛੁੱਟੀਆਂ ਦਿੱਤੀਆਂ ਗਈਆਂ ਸਨ। ਫਿਰ ਵੀ ਜੇ ਲੋੜ ਸੀ ਤਾਂ ਉਸ ਨੂੰ ਛੁੱਟੀ ਦੇਣੀ ਚਾਹੀਦੀ ਸੀ।
ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ
ਦੱਸ ਦੇਈਏ ਕਿ ਕਾਂਸਟੇਬਲ ਦੀ ਪਤਨੀ RPF ਵਿਚ ਕਾਂਸਟੇਬਲ ਵਜੋਂ ਤਾਇਨਾਤ ਸੀ। ਵਧੀਕ ਪੁਲਸ ਸੁਪਰਡੈਂਟ ਅਸੀਮ ਚੌਧਰੀ ਨੇ ਦੱਸਿਆ ਕਿ ਪੁਲਸ ਥਾਣਾ ਮੁਖੀ ਵਿਭਾਗੀ ਜਾਂਚ ਵਿਚ ਦੋਸ਼ੀ ਪਾਏ ਗਏ ਹਨ। SHO ਅਰਜੁਨ ਸਿੰਘ ਨੇ ਗਲਤੀ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਮਗਰੋਂ ਜਾਲੌਨ ਦੇ SP ਨੇ ਇਕ ਪੱਤਰ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਖੇਤਰ ਅਧਿਕਾਰੀ ਅਤੇ SHO ਕਿਸੇ ਵੀ ਕਾਂਸਟੇਬਲ ਨੂੰ ਛੁੱਟੀ ਦੇਣ ਲਈ ਪਰੇਸ਼ਾਨ ਨਾ ਕਰਨ। ਕਾਂਸਟੇਬਲ 10 ਤੋਂ 12 ਵਜੇ ਤੱਕ ਐਪਲੀਕੇਸ਼ਨ ਨੂੰ ਥਾਣਾ ਇੰਚਾਰਜ ਪ੍ਰਧਾਨ ਸੀ. ਓ. ਦਫ਼ਤਰ ਤੱਕ ਪਹੁੰਚਾਉਣ ਅਤੇ ਖੇਤਰ ਅਧਿਕਾਰੀ ਸ਼ਾਮ 6 ਵਜੇ ਤੱਕ ਉਕਤ ਪੱਤਰ ਅੱਗੇ ਭੇਜਣ। ਜੇਕਰ ਸ਼ਾਮ 6 ਵਜੇ ਤੱਕ ਸੀ. ਓ. ਅਤੇ SHO ਨੇ ਛੁੱਟੀ ਦਾ ਪ੍ਰਾਰਥਨਾ ਪੱਤਰ ਅੱਗੇ ਨਹੀਂ ਵਧਾਉਂਦੇ ਤਾਂ ਖ਼ੁਦ ਤੋਂ ਹੀ ਛੁੱਟੀ ਦੀ ਪ੍ਰਾਰਥਨਾ ਪੱਤਰ ਮਨਜ਼ੂਰ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8