ਸ਼੍ਰੀ ਨੈਨਾ ਦੇਵੀ ''ਚ ਸ਼ਿਵਰਾਤਰੀ ਮਹਾਉਤਸਵ ਵੱਡੀ ਧੂਮਧਾਮ ਨਾਲ ਮਨਾਇਆ

02/10/2018 11:31:37 AM

ਬਿਲਾਸਪੁਰ (ਮੁਕੇਸ਼)— ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ 'ਚ ਮਹਾਸ਼ਿਵਰਾਤਰੀ ਮਹਾਉਤਸਵ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਹ ਮਹਾਉਤਸਵ 11 ਦਿਨ ਤੱਕ ਚੱਲੇਗਾ। ਇਸ ਮਹਾਉਤਸਵ 'ਤੇ ਇਥੇ ਮੰਦਿਰ 'ਚ ਪੁਜਾਰੀਆਂ ਵੱਲੋਂ ਸ਼ਿਵ ਭਜਨ ਅਤੇ ਜਪ ਕੀਤਾ ਜਾ ਰਿਹਾ ਹੈ। ਇਥੇ ਸ਼ਿਵ ਮਹਾਪੁਰਾਣ ਦੀ ਕਥਾ ਵੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਸ਼ਾਮ ਸਮੇਂ ਹਰ ਰੋਜ ਭਜਨ ਸੰਧਿਆ ਦਾ ਆਯੋਜਨ ਹੋ ਰਿਹਾ ਹੈ। ਇਹ ਧਾਰਮਿਕ ਆਯੋਜਨ 15 ਫਰਵਰੀ ਤੱਕ ਚੱਲੇਗਾ।
ਮਹਾਸ਼ਿਵਰਾਤਰੀ ਦੇ ਅਗਲੇ ਦਿਨ ਪੂਰਨਹੂਤੀ ਤੋਂ ਬਾਅਦ ਭੰਡਾਰੇ ਦਾ ਆਯੋਜਨ
ਮਹਾਂਸ਼ਿਵਰਾਤਰੀ ਮਹਾਉਤਸਵ ਕਰਕੇ ਪੂਰਾ ਨੈਨਾ ਦੇਵੀ ਸ਼ਹਿਰ ਧਾਰਮਿਕ ਰੰਗ 'ਚ ਰੰਗਿਆ ਗਿਆ ਹੈ। ਪੁਜਾਰੀ ਆਨੰਦ ਗੋਪਾਲ ਸ਼ਰਮਾ ਅਤੇ ਚੰਡੀ ਸ਼ਰਮਾ ਨੇ ਦੱਸਿਆ ਕਿ ਸ਼ਿਵ ਮਹਾਪੁਰਾਣ ਦੀ ਕਥਾ ਹਰਿਦੁਆਰ ਰਿਸ਼ੀਕੇਸ਼ ਤੋਂ ਆਏ ਪੰਡਿਤ ਸੁਸ਼ੀਲ ਕੁਮਾਰ ਜੀ ਆਪਣੀ ਮਧੁਰ ਆਵਾਜ਼ 'ਚ ਕਰ ਰਹੇ ਹਨ। ਉਨ੍ਹਾਂ ਨੇ ਕਿਹੈ ਹੈ ਕਿ ਮਹਾਸ਼ਿਵਰਾਤਰੀ ਦੇ ਅਗਲੇ ਦਿਨ ਪੂਰਨਾਹੂਤੀ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਹਰ ਰੋਜ ਦੈਨਿਕ ਪੂਜਾ 'ਚ ਪੁਜਾਰੀ ਵਿਸ਼ਾਲ ਸ਼ਰਮਾ ਭਾਗ ਲੈ ਰਹੇ ਹਨ। ਕਾਫੀ ਗਿਣਤੀ 'ਚ ਸ਼ਰਧਾਲੂ ਸ਼ਿਵ ਕਥਾਵਾਂ ਅਤੇ ਭਜਨ ਸੁਣਨ ਲਈ ਪਹੁੰਚ ਰਹੇ ਹਨ।


Related News