ਸ਼ਿਵਰਾਜ ਚੌਹਾਨ ਨੇ ਸੋਸ਼ਲ ਮੀਡੀਆ ''ਤੇ ਬਦਲਿਆ ਬਾਇਓ, ਖ਼ੁਦ ਨੂੰ ਦੱਸਿਆ ''ਭਰਾ ਤੇ ਮਾਮਾ''

Friday, Dec 15, 2023 - 12:23 PM (IST)

ਇੰਦੌਰ- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਆਪਣੇ ਬਾਇਓ ਵਿਚ ਤਬਦੀਲੀ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਵੀਰਵਾਰ ਨੂੰ ਐਕਸ ਅਕਾਊਂਟ ’ਤੇ ਖੁਦ ਨੂੰ ‘ਭਰਾ ਤੇ ਮਾਮਾ’ ਦੱਸਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਇਓ ਵਿਚ ਕਿਤੇ ਵੀ ਭਾਜਪਾ ਦਾ ਜ਼ਿਕਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਿਵਰਾਜ ਨੇ ਅਜੇ ਵੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹੁਣ ਇਕ ਆਮ ਆਦਮੀ ਹਨ, ਸੂਬੇ ਦੇ ਲੋਕਾਂ ਲਈ ਸਿਰਫ ‘ਭਰਾ ਤੇ ਮਾਮਾ’ ਹਨ ਅਤੇ ਮੱਧ ਪ੍ਰਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ।

ਇਹ ਵੀ ਪੜ੍ਹੋ- ਇੱਛਾ ਮੌਤ ਮੰਗਣ ਵਾਲੀ ਮਹਿਲਾ ਜੱਜ ਦੀ ਵਾਇਰਲ ਚਿੱਠੀ 'ਤੇ ਐਕਸ਼ਨ 'ਚ SC, ਇਲਾਹਾਬਾਦ ਹਾਈ ਕੋਰਟ ਤੋਂ ਮੰਗੀ ਰਿਪੋਰਟ

2018 ’ਚ ਵੀ ਬਦਲਿਆ ਗਿਆ ਸੀ ਬਾਇਓ

ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਤੇ ਲਾਡਲੀਆਂ ਭੈਣਾਂ ਦੇ ਭਰਾ ਦੇ ਨਾਂ ਨਾਲ ਮਸ਼ਹੂਰ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਉਨ੍ਹਾਂ ਆਪਣਾ ਸੋਸ਼ਲ ਮੀਡੀਆ ਬਾਇਓ ਬਦਲਿਆ ਹੋਵੇ। ਇਸ ਤੋਂ ਪਹਿਲਾਂ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਤੋਂ ਬਾਅਦ ਜਦੋਂ ਸ਼ਿਵਰਾਜ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਉਨ੍ਹਾਂ ਆਪਣੇ ਐਕਸ ਹੈਂਡਲ ਦੇ ਬਾਇਓ ’ਚ ਲਿਖਿਆ ਸੀ–‘ਕਾਮਨ ਮੈਨ ਆਫ ਮੱਧ ਪ੍ਰਦੇਸ਼’ ਭਾਵ ਮੱਧ ਪ੍ਰਦੇਸ਼ ਦਾ ਆਮ ਆਦਮੀ।

ਇਹ ਵੀ ਪੜ੍ਹੋ-  ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

ਚਰਚਾ ’ਚ ਸ਼ਿਵਰਾਜ ਚੌਹਾਨ

ਚੌਹਾਨ ਨੇ ਪਿਛਲੇ ਕੁਝ ਦਿਨਾਂ ’ਚ ਅਜਿਹੇ ਬਿਆਨ ਦਿੱਤੇ ਹਨ ਜੋ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਕ ਵਾਰ ਉਨ੍ਹਾਂ ਸੋਸ਼ਲ ਮੀਡੀਆ ’ਤੇ ‘ਰਾਮ-ਰਾਮ’ ਲਿਖਿਆ ਅਤੇ ਫਿਰ ਉਨ੍ਹਾਂ ਇੱਥੋਂ ਤਕ ਕਿਹਾ ਕਿ ਆਪਣੇ ਲਈ ਕੁਝ ਮੰਗਣ ਦਿੱਲੀ ਨਹੀਂ ਜਾਵਾਂਗਾ, ਉਸ ਨਾਲੋਂ ਚੰਗਾ ਮਰ ਜਾਣਾ ਹੈ। ਹੁਣ ਉਨ੍ਹਾਂ ਦੇ ਬਾਇਓ ’ਚ ‘ਭਰਾ ਤੇ ਮਾਮਾ’ ਆ ਗਿਆ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News