ਝਾਰਖੰਡ ’ਚ ਝਾਮੁਮੋ ਗੱਠਜੋੜ ਨੂੰ ਸੱਤਾ ਤੋਂ ਬੇਦਖਲ ਕਰ ਕੇ ਸਰਕਾਰ ਬਣਾਵੇਗੀ ਭਾਜਪਾ : ਚੌਹਾਨ

Monday, Jun 24, 2024 - 12:03 AM (IST)

ਨੈਸ਼ਨਲ ਡੈਸਕ- ਕੇਂਦਰੀ ਮੰਤਰੀ ਅਤੇ ਝਾਰਖੰਡ ਲਈ ਭਾਜਪਾ ਦੇ ਚੋਣ ਇੰਚਾਰਜ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲੇ ਗੱਠਜੋੜ ਨੂੰ ਸੱਤਾ ਤੋਂ ਉਖਾੜ ਕੇ ਸੂਬੇ ’ਚ ਅਗਲੀ ਸਰਕਾਰ ਬਣਾਵੇਗੀ।

ਚੌਹਾਨ ਅਤੇ ਆਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ’ਚ ਭਾਜਪਾ ਦੇ ਚੋਣ ਸਹਿ-ਇੰਚਾਰਜ ਹੇਮੰਤ ਬਿਸਵ ਸਰਮਾ ਨੇ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ਲਈ ਰਾਂਚੀ ’ਚ ਪਾਰਟੀ ਆਗੂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਵਰਕਰਾਂ ਨਾਲ ਇਕ ਬੈਠਕ ਕੀਤੀ।

ਉਨ੍ਹਾਂ ਕਿਹਾ ਕਿ ਹਾਲ ਹੀ ’ਚ ਸੰਪੰਨ ਲੋਕ ਸਭਾ ਚੋਣਾਂ ’ਚ ਝਾਰਖੰਡ ’ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਸ ਨੇ 8 ਸੀਟਾਂ ਜਿੱਤੀਆਂ ਅਤੇ ਉਸ ਦੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਇਸ ਸਾਲ ਝਾਰਖੰਡ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਦੇ ਵਾਸਤੇ ਸੂਬੇ ਦੇ ਦੌਰੇ ’ਤੇ ਹਨ।

ਝਾਰਖੰਡ ਲਈ ਭਾਜਪਾ ਦੇ ਚੋਣ ਇੰਚਾਰਜ ਚੌਹਾਨ ਅਤੇ ਸਹਿ-ਇੰਚਾਰਜ ਹੇਮੰਤ ਸੂਬੇ ’ਚ ਪਾਰਟੀ ਦੀ ਲੋਕ ਸਭਾ ਚੋਣਾਂ ’ਚ ਪ੍ਰਦਰਸ਼ਨ ਦੀ ਵੀ ਸਮੀਖਿਆ ਕਰਨਗੇ। ਭਾਜਪਾ ਦੇ ਬੁਲਾਰੇ ਪ੍ਰਤੁਲ ਸ਼ਾਹਦੇਵ ਨੇ ਕਿਹਾ ਕਿ ਸੂਬੇ ਦੇ ਚੋਣ ਇੰਚਾਰਜ ਅਤੇ ਸਹਿ ਇੰਚਾਰਜ ਦੇ ਤੌਰ ’ਤੇ ਪਹਿਲੇ ਦੌਰੇ ’ਤੇ ਉਹ ਪਾਰਟੀ ਆਗੂਆਂ, ਕੋਰ ਕਮੇਟੀ ਦੇ ਅਹੁਦੇਦਾਰਾਂ, ਜ਼ਿਲਾ ਪ੍ਰਧਾਨਾਂ, ਜ਼ਿਲਾ ਇੰਚਾਰਜਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕਈ ਮੰਥਨ ਸੈਸ਼ਨ ਵੀ ਆਯੋਜਿਤ ਕੀਤੇ ਜਾਣ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ’ਚ ਹਾਲ ਹੀ ਸੰਪੰਨ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਵੀ ਸਮੀਖਿਆ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਕ ਰੂਪਰੇਖਾ ਤਿਆਰ ਕੀਤੀ ਜਾਵੇਗੀ।


Rakesh

Content Editor

Related News