ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ, ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ : ਸ਼ਿਵਰਾਜ

Saturday, Oct 14, 2023 - 08:10 PM (IST)

ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ, ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ : ਸ਼ਿਵਰਾਜ

ਭੋਪਾਲ (ਯੂ. ਐੱਨ. ਆਈ.) : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵਲੋਂ ਮੱਧ ਪ੍ਰਦੇਸ਼ ’ਚ ਸਕੂਲੀ ਬੱਚਿਆਂ ਲਈ ‘ਪੜ੍ਹੋ-ਪੜ੍ਹਾਓ ਯੋਜਨਾ’ ਦੇ ਐਲਾਨ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਗਾਂਧੀ ਪਰਿਵਾਰ ਨੇ ਪਹਿਲਾਂ ਸਾਰਿਆਂ ਨੂੰ ਠੱਗਿਆ ਪਰ ਕਮਲਨਾਥ ਹੁਣ ਗਾਂਧੀ ਪਰਿਵਾਰ ਨੂੰ ਹੀ ਠੱਗ ਰਹੇ ਹਨ ਅਤੇ ਲਗਾਤਾਰ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਝੂਠ ਬੁਲਵਾ ਰਹੇ ਹਨ।

ਇਹ ਵੀ ਪੜ੍ਹੋ : ਰਾਫਾ ਸਰਹੱਦ ਤੋਂ ਗਾਜ਼ਾ ਛੱਡ ਸਕਣਗੇ ਵਿਦੇਸ਼ੀ ਨਾਗਰਿਕ, ਮਿਸਰ ਨੇ ਅਮਰੀਕੀਆਂ ਨੂੰ ਜਾਣ ਤੋਂ ਰੋਕਿਆ

ਚੌਹਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਗਾਂਧੀ ਪਰਿਵਾਰ ਨੇ ਸਾਰਿਆਂ ਨੂੰ ਠੱਗਿਆ ਸੀ ਪਰ ਹੁਣ ਤਾਂ ਕਮਲਨਾਥ ਗਾਂਧੀ ਪਰਿਵਾਰ ਨੂੰ ਹੀ ਠੱਗ ਦੇ ਰਹੇ ਹਨ। ਕੱਲ੍ਹ ਉਨ੍ਹਾਂ ਨੇ ਮੰਡਲਾ 'ਚ ਸ਼੍ਰੀਮਤੀ ਵਾਡਰਾ ਤੋਂ ਕੁਝ ਐਲਾਨ ਕਰਵਾਏ, ਉਹ ਆਪਣੇ ਭਾਸ਼ਣ ਵਿੱਚ ਇਹ ਐਲਾਨ ਕਰਕੇ ਬੈਠ ਗਈ, ਫਿਰ ਉਨ੍ਹਾਂ ਕਿਹਾ ਇਕ ਹੋਰ ਕਰੋ, ਇਕ ਹੋਰ ਕਰੋ। ਹੁਣ ਇਹ ਵੀ ਨਹੀਂ ਪਤਾ ਕਿ ਸ਼੍ਰੀਮਤੀ ਵਾਡਰਾ ਨੇ ਇਹ ਐਲਾਨ ਕਰਨ ਤੋਂ ਉਨ੍ਹਾਂ ਨੂੰ ਪਹਿਲਾਂ ਪੜ੍ਹਿਆ ਵੀ ਸੀ ਜਾਂ ਨਹੀਂ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰੋੜਾਂ ਦੀ ਲਾਗਤ ਨਾਲ ਬਣੇ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ

ਚੌਹਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਸ਼੍ਰੀਮਤੀ ਵਾਡਰਾ ਨੇ ਸਟੇਜ ਤੋਂ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਸਬੰਧੀ ਐਲਾਨ ਹੁਣੇ-ਹੁਣੇ ਦੱਸਿਆ ਗਿਆ ਹੈ। ਉਸ ਵਿੱਚ ਵੀ ਕਮਲਨਾਥ ਵਾਰ-ਵਾਰ ਕਰੈਕਸ਼ਨ ਕਰਵਾ ਰਹੇ ਸਨ। ਸ਼੍ਰੀਮਤੀ ਵਾਡਰਾ ਨੇ ਇਸ ਯੋਜਨਾ 'ਚ ਪਹਿਲਾਂ ‘ਹਰੇਕ ਸਾਲ’ ਸ਼ਬਦ ਵਰਤਿਆ ਪਰ ਉਥੇ ਬੈਠੇ ਪਾਰਟੀ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ‘ਹਰੇਕ ਸਾਲ’ ਨਹੀਂ ‘ਹਰੇਕ ਮਹੀਨੇ’। ਇਸ ’ਤੇ ਸ਼੍ਰੀਮਤੀ ਵਾਰਡਾ ਨੇ ਤੁਰੰਤ ਟੋਕਦਿਆਂ ਕਿਹਾ ਕਿ ਇਸ ਵਿੱਚ ‘ਹਰੇਕ ਸਾਲ’ ਲਿਖਿਆ ਹੋਇਆ ਹੈ। ਇਸੇ ਕ੍ਰਮ ਵਿੱਚ ਚੌਹਾਨ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News