ਖੇਸਾਰੀ ਲਾਲ ਯਾਦਵ ਦੇ ਸਮਾਗਮ ''ਚ ਮਚੀ ਹਫੜਾ-ਦਫੜੀ ! ਪੁਲਸ ਨੂੰ ਭੀੜ ''ਤੇ ਕਰਨਾ ਪਿਆ ਲਾਠੀਚਾਰਜ

Thursday, Apr 02, 2026 - 01:22 PM (IST)

ਖੇਸਾਰੀ ਲਾਲ ਯਾਦਵ ਦੇ ਸਮਾਗਮ ''ਚ ਮਚੀ ਹਫੜਾ-ਦਫੜੀ ! ਪੁਲਸ ਨੂੰ ਭੀੜ ''ਤੇ ਕਰਨਾ ਪਿਆ ਲਾਠੀਚਾਰਜ

ਪਟਨਾ (ਏਜੰਸੀ) : ਬਿਹਾਰ ਦੇ ਮੁਜ਼ੱਫਰਪੁਰ ਵਿੱਚ ਬੁੱਧਵਾਰ ਸ਼ਾਮ ਨੂੰ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਦੇ ਇੱਕ ਪ੍ਰੋਗਰਾਮ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ। ਭੀੜ ਇੰਨੀ ਬੇਕਾਬੂ ਹੋ ਗਈ ਕਿ ਸਥਿਤੀ ਭੱਜਦੌੜ ਵਰਗੀ ਬਣ ਗਈ, ਜਿਸ ਨੂੰ ਕਾਬੂ ਕਰਨ ਲਈ ਪੁਲਸ ਨੂੰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਲਾਠੀਚਾਰਜ ਕਰਨਾ ਪਿਆ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ 'ਥਾਪੀ' ਰਾਹੀਂ ਕਰਨਗੇ ਡੈਬਿਊ

PunjabKesari

ਕਿਵੇਂ ਸ਼ੁਰੂ ਹੋਇਆ ਹੰਗਾਮਾ?

ਇਹ ਘਟਨਾ ਔਰਾਈ ਬਲਾਕ ਦੇ ਗੜ੍ਹਾ ਥਾਣਾ ਖੇਤਰ ਦੀ ਹੈ, ਜਿੱਥੇ ਸਾਬਕਾ ਮੰਤਰੀ ਰਾਮ ਸੂਰਤ ਰਾਏ ਵੱਲੋਂ ਇੱਕ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਜਿਵੇਂ ਹੀ ਲੋਕਾਂ ਨੂੰ ਖੇਸਾਰੀ ਲਾਲ ਯਾਦਵ ਦੇ ਪਹੁੰਚਣ ਦੀ ਖ਼ਬਰ ਮਿਲੀ, ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਸਟੇਜ ਵੱਲ ਵਧਣ ਲੱਗੇ। ਪ੍ਰਬੰਧਕਾਂ ਦੇ ਸਾਰੇ ਇੰਤਜ਼ਾਮ ਧਰੇ-ਧਰਾਏ ਰਹਿ ਗਏ ਅਤੇ ਭੀੜ ਬੇਕਾਬੂ ਹੋ ਗਈ।

ਇਹ ਵੀ ਪੜ੍ਹੋ : 'ਮਰਯਾਦਾ ਪੁਰਸ਼ੋਤਮ' ਦੇ ਰੂਪ 'ਚ ਛਾਏ ਰਣਬੀਰ ਕਪੂਰ, 'ਰਾਮਾਇਣ' ਦੇ ਟੀਜ਼ਰ ਨੇ ਜਿੱਤਿਆ ਸਭ ਦਾ ਦਿਲ

PunjabKesari

ਪੁਲਸ ਦੀ ਕਾਰਵਾਈ ਤੇ ਅਫੜਾ-ਦਫੜੀ

ਸਥਿਤੀ ਵਿਗੜਦੀ ਦੇਖ ਕੇ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕਰ ਦਿੱਤਾ। ਚਸ਼ਮਦੀਦਾਂ ਮੁਤਾਬਕ, ਚਸ਼ਮਦੀਦਾਂ ਨੇ ਦੱਸਿਆ ਕਿ ਹਫੜਾ-ਦਫੜੀ ਦੌਰਾਨ ਕਈ ਲੋਕ ਡਿੱਗ ਪਏ ਅਤੇ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿੱਚ ਲੋਕ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਅਧਿਕਾਰਤ ਤੌਰ 'ਤੇ ਅਜੇ ਤੱਕ ਕਿਸੇ ਦੇ ਗੰਭੀਰ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ ਲਿਜਾਣਾ ਪਿਆ ਹਸਪਤਾਲ

ਪ੍ਰਬੰਧਕਾਂ 'ਤੇ ਉੱਠੇ ਸਵਾਲ

ਇਸ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਆਯੋਜਕਾਂ ਦੀ ਜੰਮ ਕੇ ਆਲੋਚਨਾ ਹੋ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਇੰਨੀ ਵੱਡੀ ਭੀੜ ਦੀ ਉਮੀਦ ਹੋਣ ਦੇ ਬਾਵਜੂਦ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ ਸਨ। ਦੱਸ ਦੇਈਏ ਕਿ ਇਸੇ ਮੇਲੇ ਵਿੱਚ ਪਹਿਲਾਂ ਵੀ ਕਲਾਕਾਰਾਂ ਵਿਚਾਲੇ ਹੋਈ ਝੜਪ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਕਾਰਨ ਮੇਲੇ ਦੇ ਪ੍ਰਬੰਧ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਸਨ। ਇਸ ਹੰਗਾਮੇ ਕਾਰਨ ਪ੍ਰੋਗਰਾਮ ਨੂੰ ਵਿਚਾਲੇ ਹੀ ਰੋਕਣਾ ਪਿਆ ਅਤੇ ਸਟੇਜ ਨੂੰ ਖਾਲੀ ਕਰਵਾ ਲਿਆ ਗਿਆ। ਫਿਲਹਾਲ ਇਲਾਕੇ ਵਿੱਚ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ।

ਇਹ ਵੀ ਪੜ੍ਹੋ: ਟਰੰਪ ਦੀ ਚਿਤਾਵਨੀ ਨੇ ਸੋਨੇ ਦੇ ਬਾਜ਼ਾਰ 'ਚ ਮਚਾਈ ਹਲਚਲ, ਕੀਮਤਾਂ 'ਚ 2.3% ਦੀ ਵੱਡੀ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News