ਸ਼ਿਵ ਭਗਤਾਂ ਨੇ ਚੰਬਾ ''ਚ ਸਥਾਪਤ ਕੀਤਾ 7 ਫੁੱਟ ਉੱਚਾ ਤੇ 300 ਕਿਲੋ ਦਾ ਸ਼ਿਵਲਿੰਗ
Monday, Oct 02, 2023 - 04:25 PM (IST)
ਚੰਬਾ- ਮਨ ਵਿਚ ਸ਼ਰਧਾ ਦੀ ਭਾਵਨਾ ਲੈ ਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਦੇ ਸ਼ਿਵ ਭਗਤਾਂ ਨੇ 7 ਫੁੱਟ ਉੱਚਾ ਅਤੇ 300 ਕਿਲੋਗ੍ਰਾਮ ਦਾ ਸ਼ਿਵਲਿੰਗ ਧਨਛੋ ਵਿਚ ਸਥਾਪਤ ਕੀਤਾ ਹੈ। ਇਸ ਦੌਰਾਨ ਐਤਵਾਰ ਨੂੰ ਸ਼ਿਵ ਭਗਤਾਂ ਨੇ ਧਨਛੋ ਵਿਚ ਸ਼ਿਵਲਿੰਗ ਨੂੰ ਸਥਾਪਤ ਕਰ ਕੇ ਰਿਕਾਰਡ ਕਾਇਮ ਕੀਤਾ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ: ਕਲਾਸ 'ਚ ਬੈਠੀ 13 ਸਾਲਾ ਵਿਦਿਆਰਥਣ ਨੂੰ ਆਈ ਮੌਤ
ਇਸ ਤੋਂ ਪਹਿਲਾਂ ਕਈ ਦਿਨਾਂ ਤੱਕ ਸੰਗਮਰਮਰ ਦੇ ਸ਼ਿਵਲਿੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਸ਼ਿਵਲਿੰਗ ਨੂੰ ਭਰਮੌਰ ਤੱਕ ਵਾਹਨ ਵਿਚ ਲਿਆਂਦਾ ਗਿਆ ਅਤੇ ਫਿਰ ਉਸ ਦੇ ਬਾਅਦ ਹੁਣ ਸਥਾਪਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸ਼ਿਵ ਭਗਤ ਕਈ ਵਾਰ ਇਸ ਤਰ੍ਹਾਂ ਨਾਲ ਆਸਥਾ ਦਾ ਪਰਿਚੈ ਦੇ ਚੁੱਕੇ ਹਨ। ਬੀਤੇ ਸਾਲ 2019 'ਚ ਵੀ ਪੰਜਾਬ ਦੇ ਹੁਸ਼ਿਆਰਪੁਰ ਤੋਂ ਆਏ ਸ਼ਿਵ ਭਗਤਾਂ ਦੀ ਟੋਲੀ ਨੇ 150 ਕਿਲੋ ਵਜ਼ਨੀ ਅਤੇ 31 ਫੁੱਟ ਉੱਚਾ ਤ੍ਰਿਸ਼ੂਲ ਮਣੀਮਹੇਸ਼ ਵਿਚ ਸਥਾਪਤ ਕੀਤਾ ਸੀ।
ਇਹ ਵੀ ਪੜ੍ਹੋ- ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8