''ਮੈਂ ਡੁਬਕੀ ਹੀ ਨਹੀਂ ਲਾਈ'', ਸੰਜੇ ਰਾਊਤ ਦੇ ਭਰਾ ਦਾ ਮਹਾਕੁੰਭ ’ਤੇ ਵਿਵਾਦਿਤ ਬਿਆਨ

Friday, Feb 14, 2025 - 10:08 PM (IST)

''ਮੈਂ ਡੁਬਕੀ ਹੀ ਨਹੀਂ ਲਾਈ'', ਸੰਜੇ ਰਾਊਤ ਦੇ ਭਰਾ ਦਾ ਮਹਾਕੁੰਭ ’ਤੇ ਵਿਵਾਦਿਤ ਬਿਆਨ

ਮੁੰਬਈ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਮਹਾਂਕੁੰਭ ​​ਦਾ ਵਿਸ਼ਾਲ ਆਯੋਜਨ ਜਾਰੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁਕੇਸ਼ ਅੰਬਾਨੀ ਸਮੇਤ ਦੇਸ਼ ਦੀਆਂ ਕਈ ਚੋਟੀ ਦੀਆਂ ਹਸਤੀਆਂ ਨੇ ਇਸ ​​’ਚ ਹਿੱਸਾ ਲਿਆ ਹੈ। ਹਾਲਾਂਕਿ ਸ਼ਿਵ ਸੈਨਾ (ਊਧਵ) ਦੇ ਵਿਧਾਇਕ ਸੁਨੀਲ ਰਾਊਤ ਨੇ ਮਹਾਂਕੁੰਭ ​​ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।

ਮੁੰਬਈ ਦੇ ਵਿਖਰੋਲੀ ਤੋਂ ਵਿਧਾਇਕ ਤੇ ਸੰਜੇ ਰਾਊਤ ਦੇ ਛੋਟੇ ਭਰਾ ਸੁਨੀਲ ਰਾਊਤ ਨੇ ਕਿਹਾ ਕਿ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਮੇਰੇ ਪੈਰ ਛੂਹੇ। ਅੱਜ ਸਵੇਰੇ ਹੀ ਮੈਂ ਪ੍ਰਯਾਗਰਾਜ ਤੋਂ ਮੁੰਬਈ ਆਇਆ ਹਾਂ। ਮੈਂ ਮਹਾਕੁੰਭ ਦਾ ਆਨੰਦ ਮਾਣਨ ਲਈ 2 ਦਿਨ ਉੱਥੇ ਰਿਹਾ। ਮੈਂ ਵੇਖ ਰਿਹਾ ਸੀ ਕਿ ਕੌਣ ਕਿੰਨੇ ਪਾਪ ਧੋ ਰਿਹਾ ਹੈ। ਲੋਕਾਂ ਨੂੰ ਆਪਣੇ ਪਾਪ ਧੋਂਦੇ ਵੇਖ ਕੇ ਮੈਂ ਸੋਚਿਆ ਕਿ ਉਨ੍ਹਾਂ ਦੇ ਪਾਪ ਮੇਰੇ ਸਰੀਰ ਨਾਲ ਚਿਪਕ ਜਾਣਗੇ, ਇਸ ਲਈ ਮੈਂ ਡੁਬਕੀ ਹੀ ਨਹੀਂ ਲਾਈ।


author

Rakesh

Content Editor

Related News