ਚੋਣ ਮਿਤੀ ਮਾਮਲੇ ''ਚ ਸ਼ਿਵ ਸੈਨਾ ਵੀ ਤਲਖ

03/30/2018 10:00:53 AM

ਲਖਨਊ— ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਲਈ ਮਿਤੀ ਦੇ ਕਥਿਤ  ਤੌਰ 'ਤੇ ਲੀਕ ਹੋਣ ਸਬੰਧੀ ਸ਼ਿਵ ਸੈਨਾ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਲੋਕਰਾਜ ਦੇ ਥੰਮ੍ਹ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਨੇ ਚੋਣ ਕਮਿਸ਼ਨ 'ਤੇ ਸਰਕਾਰ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ। 
ਪਾਰਟੀ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਕੀ ਉਹ ਭਾਜਪਾ ਮੁਤਾਬਕ ਕੰਮ ਕਰ ਰਿਹਾ ਹੈ? ਸ਼ਿਵ ਸੈਨਾ ਦੀ ਇਹ ਟਿੱਪਣੀ ਭਾਜਪਾ ਦੇ ਆਈ. ਟੀ. ਸੈੱਲ ਦੇ ਮੁਖੀ ਦੇ ਇਕ ਵਾਦ-ਵਿਵਾਦ ਵਾਲੇ ਟਵੀਟ ਸਬੰਧੀ ਆਈ ਹੈ। ਅਸਲ ਵਿਚ ਭਾਜਪਾ ਦੇ ਆਈ. ਟੀ. ਸੈੱਲ ਦੇ ਮੁਖੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀ ਮਿਤੀ ਦਾ ਐਲਾਨ ਚੋਣ ਕਮਿਸ਼ਨ ਵਲੋਂ ਕੀਤੇ ਜਾਣ ਵਾਲੇ ਐਲਾਨ ਤੋਂ ਪਹਿਲਾਂ ਹੀ ਕਰ ਦਿੱਤਾ ਸੀ।


Related News