ਮਹਾਯੁਤੀ ਦੀ ਜਿੱਤ ''ਤੇ ਸ਼ਿਵ ਸੈਨਾ ਨੇ ਕੱਸਿਆ ਤੰਜ਼, ਕਿਹਾ- EVM ਹੈ ਤਾਂ ਮੁਮਕਿਨ ਹੈ

Wednesday, Nov 27, 2024 - 04:52 PM (IST)

ਮੁੰਬਈ- ਸ਼ਿਵਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਮਹਾਯੁਕਤੀ ਨੇ 'ਬੰਪਰ ਲਕੀ ਡਰਾਅ' ਜਿੱਤਿਆ ਹੈ ਪਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਦੇ ਇਸਤੇਮਾਲ 'ਤੇ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ 'ਚ ਕਿਹਾ ਗਿਆ ਹੈ ਜੇਕਰ EVM ਹੈ ਤਾਂ ਇਹ ਮੁਮਕਿਨ ਹੈ। 

'ਸਾਮਨਾ' 'ਚ ਕਿਹਾ ਗਿਆ ਹੈ ਕਿ ਸੱਤਾਧਾਰੀ ਮਹਾਯੁਕਤੀ ਨੇ 288 ਵਿਚੋਂ 230 ਸੀਟਾਂ ਦਾ ਇਹ ‘ਬੰਪਰ ਲੱਕੀ ਡਰਾਅ’ ਕਿਵੇਂ ਜਿੱਤਿਆ? ਜਵਾਬ ਤਲਾਸ਼ਦੇ ਹੋਏ ਸੋਚ EVM 'ਤੇ ਆ ਕੇ ਰੁੱਕ ਜਾਂਦੀ ਹੈ। ਮਹਾਰਾਸ਼ਟਰ ਵਿਚ ਇਸਤੇਮਾਲ ਕੀਤੀ ਗਈ EVM ਦਾ ਗੁਜਰਾਤ-ਰਾਜਸਥਾਨ ਕਨੈਕਸ਼ਨ, 95 ਹਲਕਿਆਂ 'ਚ ਵੋਟਿੰਗ ਦੇ ਅੰਕੜਿਆਂ ਅਤੇ EVM ਰਾਹੀਂ ਗਿਣੀਆਂ ਗਈਆਂ ਵੋਟਾਂ 'ਚ ਕਥਿਤ ਅੰਤਰ; EVM 'ਚ ਵਰਤੀ ਗਈ ਬੈਟਰੀ ਦੀ ਚਾਰਜਿੰਗ ਦਾ ਰਹੱਸ ਅਤੇ ਬਹੁਤ ਸਾਰੀਆਂ ਚੀਜ਼ਾਂ EVM ਘੁਟਾਲੇ" ਬਾਰੇ ਸ਼ੱਕ ਨੂੰ ਮਜ਼ਬੂਤ ​​ਕਰਦੀਆਂ ਹਨ।

ਸੰਪਾਦਕੀ 'ਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕ ਹੈਰਾਨ ਹਨ ਕਿ ਮਹਾਯੁਤੀ ਗਠਜੋੜ ਨੂੰ ਇੰਨੀ ਵੱਡੀ ਗਿਣਤੀ 'ਚ ਵੋਟਾਂ ਕਿਵੇਂ ਮਿਲੀਆਂ। 20 ਨਵੰਬਰ ਨੂੰ ਮਹਾਰਾਸ਼ਟਰ ਚੋਣਾਂ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨ. ਸੀ. ਪੀ ਦੇ ਸੱਤਾਧਾਰੀ ਮਹਾਗਠਜੋੜ ਨੇ ਵਿਰੋਧੀ ਮਹਾ ਵਿਕਾਸ ਅਗਾੜੀ (ਐਮ. ਵੀ. ਏ) ਨੂੰ ਹਰਾਇਆ। ਮਹਾਯੁਤੀ ਨੇ 230 ਸੀਟਾਂ ਜਿੱਤੀਆਂ, ਜਦੋਂ ਕਿ ਸ਼ਿਵ ਸੈਨਾ, ਕਾਂਗਰਸ ਅਤੇ ਐਨ. ਸੀ. ਪੀ ਵਾਲੇ ਐਮ. ਵੀ. ਏ ਨੇ ਸਿਰਫ਼ 46 ਸੀਟਾਂ ਜਿੱਤੀਆਂ।


Tanu

Content Editor

Related News