ਸ਼ਿਵ ਸੈਨਾ ਦੇ ਐੱਮ.ਪੀ. ਓਮ ਰਾਜੇ ’ਤੇ ਚਾਕੂ ਨਾਲ ਹਮਲਾ
Wednesday, Oct 16, 2019 - 09:23 PM (IST)
ਔਰੰਗਾਬਾਦ — ਸ਼ਿਵ ਸੈਨਾ ਦੇ ਇਕ ਐੱਮ. ਪੀ. ਓਮ ਰਾਜੇ ਨਿਬੰਲਕਰ ’ਤੇ ਮਹਾਰਾਸ਼ਟਰ ’ਚ ਉਸਮਾਨਾਬਾਦ ਜ਼ਿਲੇ ਦੇ ਪਿੰਡ ਪਡੋਲੀ ਵਿਖੇ ਇਕ ਚੋਣ ਜਲਸੇ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਓਮ ਰਾਜੇ ਅਤੇ ਉਮੀਦਵਾਰ ਕੈਲਾਸ਼ ਪਾਟਿਲ ਜਿਵੇਂ ਹੀ ਆਪਣੀ ਕਾਰ ’ਚੋਂ ਨਿਕਲੇ, ਉਸ ਪਿੰਡ ਦੇ ਹੀ ਇਕ ਨੌਜਵਾਨ ਅਨੀਕੇਤ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਓਮ ਰਾਜੇ ਚੌਕਸ ਸਨ ਅਤੇ ਉਨ੍ਹਾਂ ਨੌਜਵਾਨ ਦਾ ਹਮਲਾ ਰੋਕਣ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਗੁੱਟ ਜ਼ਖ਼ਮੀ ਹੋ ਗਿਆ। ਘਟਨਾ ਪਿੱਛੋਂ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ।