ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਪਹਿਲ ਹੈ : ਆਦਿੱਤਿਯ ਠਾਕਰੇ

Monday, Dec 30, 2019 - 06:01 PM (IST)

ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਪਹਿਲ ਹੈ : ਆਦਿੱਤਿਯ ਠਾਕਰੇ

ਮੁੰਬਈ— ਸ਼ਿਵ ਸੈਨਾ ਦੇ ਨੇਤਾ ਅਤੇ ਪਹਿਲੀ ਵਾਰ ਵਿਧਾਇਕ ਬਣੇ ਆਦਿੱਤਿਯ ਠਾਕਰੇ ਨੇ ਸੋਮਵਾਰ ਨੂੰ ਮਹਾਰਾਸ਼ਟਰ 'ਚ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁਕੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ। ਮੁੰਬਈ ਦੇ ਵਰਲੀ ਤੋਂ 29 ਸਾਲਾ ਵਿਧਾਇਕ ਆਦਿੱਤਿਯ ਆਪਣੇ ਪਿਤਾ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਘਾੜੀ ਸਰਕਾਰ 'ਚ ਕੈਬਨਿਟ ਪੱਧਰ ਦੇ ਸਭ ਤੋਂ ਨੌਜਵਾਨ ਮੰਤਰੀ ਹਨ। ਸਹੁੰ ਚੁੱਕ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਨੇ ਕਿਹਾ,''ਮੈਂ ਲੋਕਾਂ ਲਈ ਕੰਮ ਕਰਨਾ ਅਤੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਚਾਹਾਂਗਾ। ਮੈਂ ਮੰਨਦਾ ਹਾਂ ਕਿ ਤਿੰਨੋਂ ਦਲ (ਸ਼ਿਵ ਸੈਨਾ, ਰਾਕਾਂਪਾ, ਕਾਂਗਰਸ) ਮਿਲ ਕੇ ਕੰਮ ਕਰਨਗੇ।''

ਉਨ੍ਹਾਂ ਨੇ ਕਿਹਾ,''ਮੈਂ ਖੁਸ਼ ਹਾਂ ਕਿ ਜੋ ਲੋਕ ਸੱਚਾਈ ਪਸੰਦ ਕਰਦੇ ਹਨ, ਉਹ ਸਾਡੇ ਨਾਲ ਹਨ। ਅਸੀਂ ਸੱਚਾਈ ਦੇ ਨਾਂ ਹਾਂ। ਅਸੀਂ 'ਸੱਤਿਆਮੇਵ ਜਯਤੇ' ਦਾ ਅਨੁਸਰਨ ਕਰਦੇ ਹਾਂ। ਤਿੰਨੋਂ ਦਲਾਂ ਦਰਮਿਆਨ ਵਿਸ਼ਵਾਸ ਦੀ ਕਮੀ ਨਹੀਂ ਹੈ।'' ਆਪਣਾ ਪੂਰਾ ਨਾਂ 'ਆਦਿੱਤਿਯ ਰਸ਼ਮੀ ਊਧਮ ਠਾਕਰੇ' ਲੈਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ,''ਮੇਰੀ ਮਾਂ ਖੁਦ ਨੂੰ ਸਿਆਸਤ ਤੋਂ ਦੂਰ ਰੱਖਦੀ ਹੈ। ਮੇਰੇ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਰਾਜਨੀਤੀ 'ਚ ਆਉਣ ਲਈ ਤਿਆਰ ਹਾਂ।''


author

DIsha

Content Editor

Related News