ਸ਼ਿਵ ਸੈਨਾ (ਊਧਵ) ਦੀ ਮੀਟਿੰਗ ''ਚ ਪੁੱਜੇ ਸਿਰਫ਼ 3 ਸੰਸਦ ਮੈਂਬਰ, ਬਾਕੀ 6 ਨੂੰ ਨੋਟਿਸ ਜਾਰੀ
Friday, Jun 19, 2026 - 07:39 AM (IST)
ਨਵੀਂ ਦਿੱਲੀ (ਏਜੰਸੀ) - ਦਿੱਲੀ ’ਚ ਸ਼ਿਵ ਸੈਨਾ (ਊਧਵ) ਦੀ ਸੰਸਦੀ ਦਲ ਦੀ ਮੀਟਿੰਗ ਹੋਈ। ਮੀਟਿੰਗ ’ਚ 9 ਵਿਚੋਂ ਸਿਰਫ਼ 3 ਲੋਕ ਸਭਾ ਮੈਂਬਰ ਅਨਿਲ ਦੇਸਾਈ, ਅਰਵਿੰਦ ਸਾਵੰਤ ਅਤੇ ਰਾਜਾਭਾਊ ਵਾਜੇ ਪੁੱਜੇ ਜਿਸ ਨਾਲ ਪਾਰਟੀ ’ਚ ਵੰਡ ਦੇ ਸੰਕੇਤ ਸਪੱਸ਼ਟ ਹੋ ਗਏ ਅਤੇ 6 ਸੰਸਦ ਮੈਂਬਰਾਂ ਵੱਲੋਂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ’ਚ ਰਸਮੀ ਤੌਰ ’ਤੇ ਸ਼ਾਮਲ ਹੋਣ ਦੀ ਸੰਭਾਵਨਾ ਪੁਖਤਾ ਹੋ ਗਈ। ਪਾਰਟੀ ਨੇ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਮੌਜੂਦ ਰਹਿਣ ਦਾ ਹੁਕਮ ਦਿੱਤਾ ਸੀ। ਮੀਟਿੰਗ ’ਚ ਪੁੱਜੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਜੋ ਸੰਸਦ ਮੈਂਬਰ ਨਹੀਂ ਆਏ, ਪਾਰਟੀ ਉਨ੍ਹਾਂ ਖ਼ਿਲਾਫ਼ ਨੋਟਿਸ ਜਾਰੀ ਕਰੇਗੀ।
ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ
ਸ਼ਿਵ ਸੈਨਾ (ਊਧਵ) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਜੋ ਮੀਟਿੰਗ ’ਚ ਆਵੇਗਾ, ਉਹ ਸਾਡੇ ਨਾਲ ਹੈ, ਜੋ ਨਹੀਂ ਆਵੇਗਾ, ਉਹ ਗੱਦਾਰ। ਓਧਰ ਗ੍ਰਹਿ ਮੰਤਰਾਲੇ ਨੇ ਮਹਾਰਾਸ਼ਟਰ ਪੁਲਸ ਨੂੰ 6 ਬਾਗੀ ਸੰਸਦ ਮੈਂਬਰਾਂ ਨੂੰ ਵਾਈ ਪਲੱਸ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ 6 ਸੰਸਦ ਮੈਂਬਰਾਂ ਨੇ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ਼ਿੰਦੇ ਧੜੇ ’ਚ ਰਲੇਵੇਂ ਲਈ ਚਿੱਠੀ ਭੇਜੀ। ਲੋਕ ਸਭਾ ’ਚ ਸ਼ਿਵ ਸੈਨਾ (ਉਬਾਠਾ) ਦੇ 9 ਸੰਸਦ ਮੈਂਬਰ ਹਨ ਅਤੇ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਅਯੋਗਤਾ ਤੋਂ ਬਚਣ ਲਈ ਘੱਟੋ-ਘੱਟ 6 ਸੰਸਦ ਮੈਂਬਰਾਂ ਨੂੰ ਇਕ ਨਾਲ ਪਾਸਾ ਬਦਲਣਾ ਹੋਵੇਗਾ।
ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ
ਬਾਗੀ ਨੇਤਾਵਾਂ ਦੇ ਚਿਹਰਿਆਂ ’ਤੇ ਗੋਹਾ ਮਲਣ ਦੀ ਧਮਕੀ
ਸੰਸਦ ਮੈਂਬਰ ਓਮ ਪ੍ਰਕਾਸ਼ ਰਾਜੇ ਨਿੰਬਾਲਕਰ ਦੇ ਸ਼ਿਵ ਸੈਨਾ (ਉਬਾਠਾ) ਨਾਲ ਬਗਾਵਤ ਕਰਨ ਦੀਆਂ ਚਰਚਾਵਾਂ ਦੇ ਪਿਛੋਕੜ ’ਚ ਮਹਾਰਾਸ਼ਟਰ ’ਚ ਉਨ੍ਹਾਂ ਦੇ ਧਾਰਾਸ਼ਿਵ ਚੋਣ ਖੇਤਰ ਦੇ ਪਾਰਟੀ ਵਰਕਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਰਟੀ ਛੱਡਣ ਵਾਲਿਆਂ ਦੇ ਚਿਹਰਿਆਂ ’ਤੇ ਗੋਹਾ ਮਲਿਆ ਜਾਵੇਗਾ। ਵਰਕਰਾਂ ਨੇ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਧਾਰਾਸ਼ਿਵ ’ਚ ਖੁੱਲ੍ਹੇਆਮ ਬਾਹਰ ਨਿਕਲਣ ਨਹੀਂ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ - '5 ਕਰੋੜ ਦਿਓ, ਨਹੀਂ ਤਾਂ ਅਗਲੀ ਗੋਲੀ...', ਨਾਈਟ ਕਲੱਬ ਦੇ ਮਾਲਕਾਂ ਨੂੰ ਗੈਂਗਸਟਰਾਂ ਦੀ ਸ਼ਰੇਆਮ ਧਮਕੀ
ਬਾਗੀ ਸੰਸਦ ਮੈਂਬਰਾਂ ਨੂੰ 10-10 ਕਰੋੜ ਰੁਪਏ ਹੋਰ ਦਿੱਤੇ ਗਏ : ਰਾਊਤ
ਸ਼ਿਵ ਸੈਨਾ (ਊਧਵ) ਦੇ ਨੇਤਾ ਸੰਜੇ ਰਾਊਤ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਨੂੰ 10-10 ਕਰੋੜ ਰੁਪਏ ਹੋਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਰਾਜਸਥਾਨ ’ਚ ਇਕ ਸੁਰੱਖਿਅਤ ਸਥਾਨ ’ਤੇ ਲਿਜਾਇਆ ਗਿਆ ਹੈ। ਪ੍ਰੈੱਸ ਕਾਨਫਰੰਸ ਵਿਚ ਬਾਗੀ ਸ਼ਿਵ ਸੈਨਾ (ਉਬਾਠਾ) ਦੇ ਸੰਸਦ ਮੈਂਬਰਾਂ ਦਾ ਹਵਾਲਾ ਦਿੰਦੇ ਹੋਏ ਰਾਊਤ ਨੇ ਕਿਹਾ ਕਿ ‘ਗੱਦਾਰਾਂ’ ਨੂੰ ਪੁਲਸ ਸੁਰੱਖਿਆ ਦਿੱਤੀ ਗਈ ਹੈ।
ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
