ਦਿੱਲੀ ਹਾਦਸਾ: PG ਮਾਲਕ ਖ਼ਿਲਾਫ਼ FIR ਦਰਜ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5 ਹੋਈ, ਰੈਸਕਿਊ ਜਾਰੀ
Monday, Sep 07, 2026 - 03:53 AM (IST)
ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਨੂੰ ਇੱਕ 5 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਮਾਰਤ ਦੀ ਵਰਤੋਂ ਪੇਇੰਗ ਗੈਸਟ (PG) ਵਜੋਂ ਕੀਤੀ ਜਾ ਰਹੀ ਸੀ, ਜਿਸ ਵਿੱਚ ਦਿੱਲੀ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਰਹਿ ਰਹੇ ਸਨ। ਦਿੱਲੀ ਪੁਲਸ ਨੇ ਇਮਾਰਤ ਦੇ ਕਥਿਤ ਮਾਲਕ ਹਰੀਰਾਮ ਬੰਸਲ ਅਤੇ ਕੁਝ ਹੋਰਾਂ ਖ਼ਿਲਾਫ਼ ਦੱਖਣੀ ਕੈਂਪਸ ਥਾਣੇ ਵਿੱਚ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 105, 290 ਅਤੇ 125(ਏ) ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ। ਮੁਲਜ਼ਮਾਂ ਦੀ ਭਾਲ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਬੇਸਮੈਂਟ ਦੀ ਮੁਰੰਮਤ ਦੌਰਾਨ ਵਾਪਰਿਆ ਹਾਦਸਾ
ਪੁਲਸ ਅਨੁਸਾਰ ਇਹ ਇਮਾਰਤ ਲਗਭਗ 40 ਤੋਂ 50 ਸਾਲ ਪੁਰਾਣੀ ਸੀ ਅਤੇ ਇਸ ਦੇ ਬੇਸਮੈਂਟ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਬੇਸਮੈਂਟ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਮਾਰਤ ਦਾ ਇੱਕ ਪਿੱਲਰ ਖਿਸਕ ਗਿਆ ਅਤੇ ਪੂਰੀ ਇਮਾਰਤ ਡਿੱਗ ਗਈ ਮੁੱਖ ਮੰਤਰੀ ਨੇ ਇਸ ਮੰਦਭਾਗੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਜਾਂ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
#WATCH | Satya Niketan building collapse: Delhi CM Rekha Gupta says, "11 people have been rescued. I am going to the hospital. We need to understand the condition of all those who have been rescued. I can say this much: whoever is responsible for this, whether it is the building… pic.twitter.com/zjP9gOyfAb
— ANI (@ANI) September 6, 2026
ਰਾਹਤ ਤੇ ਬਚਾਅ ਕਾਰਜ ਜਾਰੀ, ਜ਼ਖਮੀਆਂ ਦਾ ਹਸਪਤਾਲ 'ਚ ਇਲਾਜ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਪੁਲਸ, ਐੱਨ.ਡੀ.ਆਰ.ਐੱਫ. (NDRF) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟ ਗਈਆਂ। ਰਾਹਤ ਕਾਰਜਾਂ ਵਿੱਚ ਐੱਨ.ਡੀ.ਆਰ.ਐੱਫ. ਦੇ 70 ਜਵਾਨ, ਡੌਗ ਸਕੁਐਡ ਅਤੇ ਆਧੁਨਿਕ ਕਟਿੰਗ ਉਪਕਰਨ ਜਿਵੇਂ ਕਿ ਹਾਈਡ੍ਰੌਲਿਕ ਜੈਕ ਅਤੇ ਲਾਈਫ ਡਿਟੈਕਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਅਨੁਸਾਰ ਮਲਬੇ ਵਿੱਚੋਂ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਸਪਤਾਲ ਲਿਆਂਦੇ ਗਏ ਲੋਕਾਂ ਵਿੱਚੋਂ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜ਼ਖ਼ਮੀਆਂ ਵਿੱਚ 4 ਵਿਦਿਆਰਥੀ (ਅਭਿਸ਼ੇਕ, ਨੀਰਜ, ਆਦਿੱਤਿਆ ਅਤੇ ਇੱਕ ਅਣਪਛਾਤਾ ਵਿਦਿਆਰਥੀ) ਅਤੇ 2 ਮਜ਼ਦੂਰ (ਅਸਗਰ ਅਲੀ ਤੇ ਅਯਾਨ) ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਏਮਜ਼ (AIIMS) ਟਰਾਮਾ ਸੈਂਟਰ ਅਤੇ ਸਫਦਰਜੰਗ ਵਰਗੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਯੁਵਰਾਜ ਨਾਮਕ ਵਿਦਿਆਰਥੀ ਵਜੋਂ ਹੋਈ ਹੈ, ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
#WATCH | Delhi: MCD Office at Civic Centre vandalised during the protest by members of the Akhil Bharatiya Vidyarthi Parishad (ABVP) over the Satya Niketan building collapse incident
— ANI (@ANI) September 6, 2026
They are demanding the resignation of the MCD Commissioner. https://t.co/dW69qSExfA pic.twitter.com/WPlqBaEo51
ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ, MCD ਦਫ਼ਤਰ 'ਚ ਭੰਨਤੋੜ
ਇਮਾਰਤ ਡਿੱਗਣ ਦੀ ਘਟਨਾ ਤੋਂ ਨਾਰਾਜ਼ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਲਗਭਗ 150-200 ਮੈਂਬਰਾਂ ਨੇ ਸਿਵਿਕ ਸੈਂਟਰ ਸਥਿਤ MCD ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਐੱਮ.ਸੀ.ਡੀ. ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਦਫ਼ਤਰ ਵਿੱਚ ਭੰਨਤੋੜ ਵੀ ਕੀਤੀ। ਪੁਲਸ ਨੇ ਹੰਗਾਮਾ ਕਰ ਰਹੇ ਲਗਭਗ 15 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ (AAP) ਦੀ ਵਿਦਿਆਰਥੀ ਵਿੰਗ ਦੇ ਮੈਂਬਰਾਂ ਨੇ ਵੀ ਦੁਰਗਾ ਬਾਈ ਦੇਸ਼ਮੁਖ ਮੈਟਰੋ ਸਟੇਸ਼ਨ ਨੇੜੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
