ਨਾਸਿਕ ''ਚ ਸ਼ਿਵ ਸੇਨਾ ਨੂੰ ਵੱਡਾ ਝਟਕਾ, ਕੌਂਸਲਰਾਂ ਨੇ ਛੱਡੀ ਪਾਰਟੀ
Tuesday, Oct 15, 2019 - 07:54 PM (IST)

ਮੁੰਬਈ— ਮਹਾਰਾਸ਼ਟਰ ਦੇ ਨਾਸਿਕ 'ਚ ਸ਼ਿਵ ਸੇਨਾ ਨੂੰ ਵੱਡਾ ਝਟਕਾ ਲੱਗਾ ਹੈ। ਨਾਸਿਕ ਨਗਰ ਨਿਗਮ 'ਚ ਸ਼ਿਵ ਸੇਨਾ ਦੇ ਸਾਰੇ ਕੌਂਸਲਰਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਨਾਸਿਕ 'ਚ ਬੀਜੇਪੀ ਉਮੀਦਵਾਰ ਖਿਲਾਫ ਵਿਰੋਧ ਜਤਾਉਣ ਲਈ ਸਾਰੇ 350 ਅਹੁਦੇਦਾਰਾਂ ਨੇ ਅਸਤੀਫਾ ਦਿੱਤਾ। ਉਨ੍ਹਾਂ ਨੇ ਨਾਸਿਕ ਪੱਛਮੀ ਚੋਣ ਖੇਤਰ ਤੋਂ ਸ਼ਿਵ ਸੇਨਾ ਦੇ ਬਾਗੀ ਉਮੀਦਵਾਰ ਵਿਲਾਸ ਸ਼ਿੰਦੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕੌਂਸਲਰਾਂ ਦੇ ਅਸਤੀਫਾ ਦੇਣ ਨਾਲ ਬੀਜੇਪੀ ਤੇ ਸ਼ਿਵ ਸੇਨਾ 'ਚ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਿਆ।