‘ਸ਼ਿਵ ਭਗਤੀ’ ਦਾ ਅਨੋਖਾ ਅੰਦਾਜ਼, ਡੰਬਲ ਅਤੇ ਵੇਟ ਪਲੇਟ ਨਾਲ ਬਣਾਇਆ ਸ਼ਿਵਲਿੰਗ

Sunday, Nov 13, 2022 - 05:35 PM (IST)

‘ਸ਼ਿਵ ਭਗਤੀ’ ਦਾ ਅਨੋਖਾ ਅੰਦਾਜ਼, ਡੰਬਲ ਅਤੇ ਵੇਟ ਪਲੇਟ ਨਾਲ ਬਣਾਇਆ ਸ਼ਿਵਲਿੰਗ

ਨੈਸ਼ਨਲ ਡੈਸਕ- ਕਿਸੇ ਵਿਅਕਤੀ ਦੀ ਸਿਰਜਣਾਤਮਕਤਾ ਉਸ ਦੇ ਸੋਚਣ ਦੇ ਢੰਗ ਤੋਂ ਜਾਣੀ ਜਾਂਦੀ ਹੈ। ਹਾਲਾਂਕਿ ਤੁਹਾਨੂੰ ਬਹੁਤ ਸਾਰੇ ਲੋਕ ਇਹ ਦਾਅਵਾ ਕਰਦੇ ਹੋਏ ਮਿਲਣਗੇ ਕਿ ਉਹ ਆਪਣੀ ਜ਼ਿੰਦਗੀ ’ਚ ਬਹੁਤ ਰਚਨਾਤਮਕ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਦਾ ਦਾਅਵਾ ਕਿੰਨਾ ਸੱਚ ਹੈ। ਹਾਲ ਹੀ 'ਚ ਅਨੋਖੀ ਰਚਨਾਤਮਕਤਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜਿਸ 'ਚ ਇਕ ਵਿਅਕਤੀ ਨੇ ਅਨੋਖਾ ਟਰਿੱਕ ਵਰਤ ਕੇ ਅਜਿਹਾ ਸ਼ਿਵਲਿੰਗ ਬਣਾਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਤਸਵੀਰ ਨੂੰ ਦੇਖਣ ਤੋਂ ਬਾਅਦ ਹਰ ਕੋਈ ਜਿਮ ਦੇ ਮਾਲਕ ਨੂੰ ਸਲਾਮ ਕਰ ਰਿਹਾ ਹੈ ਅਤੇ ਤਾਰੀਫਾਂ ਦੇ ਪੁਲ ਬੰਨ੍ਹ ਰਿਹਾ ਹੈ।

ਵਾਇਰਲ ਹੋ ਰਹੀ ਇਹ ਤਸਵੀਰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਦੱਸੀ ਜਾ ਰਹੀ ਹੈ, ਜਿਸ 'ਚ ਇਕ ਜਿਮ ਮਾਲਕ ਨੇ ਜਿਮ ਦੇ ਅੰਦਰ ਇਕ ਅਨੋਖਾ ਸ਼ਿਵਲਿੰਗ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਜਿਮ ਦੇ ਮਾਲਕ ਨੇ ਸ਼ਿਵਲਿੰਗ, ਡੰਬਲ ਅਤੇ ਵੇਟ ਪਲੇਟ ਦੀ ਮਦਦ ਨਾਲ ਇਸ ਨੂੰ ਬਣਾਇਆ ਹੈ, ਜੋ ਕਿ ਇਨ੍ਹੀਂ ਦਿਨੀਂ ਹੈਰਾਨੀ ਦਾ ਵਿਸ਼ਾ ਬਣ ਗਿਆ ਹੈ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਮ ਦੇ ਅੰਦਰ ਕਾਲੇ ਰੰਗ ਦੇ ਵੱਡੇ ਡੰਬਲ (ਜੋ ਜਿਮ ਦੀ ਕਸਰਤ ਵਿਚ ਵਰਤੇ ਜਾਂਦੇ ਹਨ) ਦੀ ਮਦਦ ਨਾਲ ਇਹ ਵਿਸ਼ਾਲ ਸ਼ਿਵਲਿੰਗ ਬਣਾਇਆ ਗਿਆ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਪੁਰਾਣੀ ਹੈ ਜੋ ਇਕ ਵਾਰ ਫਿਰ ਤੋਂ ਵਾਇਰਲ ਹੋ ਰਹੀ ਹੈ।
 
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਇਸ ਤਸਵੀਰ ਨੂੰ @ColoursOfBharat ਨਾਂ ਦੇ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਇਸ ਤਸਵੀਰ ਨੂੰ ਹੁਣ ਤੱਕ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ। ਤਸਵੀਰ ’ਚ ਵੇਖਿਆ ਜਾ ਸਕਦਾ ਹੈ ਕਿ ਇਸ ਸ਼ਿਵਲਿੰਗ ਕੋਲ ਦੀਵਾ ਵੀ ਜਗਾਇਆ ਗਿਆ ਹੈ।


author

Tanu

Content Editor

Related News