ਤਸਵੀਰਾਂ ’ਚ ਵੇਖੋ ਸ਼ਿੰਜੋ ਆਬੇ ਦਾ ਭਾਰਤ ਨਾਲ ਪਿਆਰ, ਜਾਪਾਨੀ PM ਰਹਿੰਦਿਆਂ 9 ਸਾਲਾਂ ’ਚ 4 ਵਾਰ ਭਾਰਤ ਆਏ
Friday, Jul 08, 2022 - 05:08 PM (IST)
ਨਵੀਂ ਦਿੱਲੀ– ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਸ਼ਿੰਜੋ ਆਬੇ ਨਹੀਂ ਰਹੇ। ਕਿਸੇ ਨੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਹੈ। ਘਟਨਾ ਉਦੋਂ ਦੀ ਹੈ, ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸਨ। ਆਬੇ ਦਾ ਭਾਰਤ ਦੇ ਨਾਲ ਬੇਹੱਦ ਦੋਸਤਾਨਾ ਰਿਸ਼ਤਾ ਰਿਹਾ। ਉਹ ਪ੍ਰਧਾਨ ਮੰਤਰੀ ਰਹਿੰਦਿਆਂ 4 ਵਾਰ ਅਤੇ ਕੁਲ 5 ਵਾਰ ਭਾਰਤ ਆਏ ਸਨ। ਪਹਿਲੀ ਵਾਰ 2006 ’ਚ, ਜਦੋਂ ਉਹ ਜਾਪਾਨ ਦੇ ਚੀਫ ਕੈਬਨਿਟ ਸੈਕ੍ਰੇਟਰੀ ਹੁੰਦੇ ਸਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2007 ’ਚ ਭਾਰਤ ਆਏ। ਇਸ ਤੋਂ ਬਾਅਦ ਉਹ 2012 ਤੋਂ 2020 ਤਕ ਦੂਜੇ ਵਾਰ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਤਿੰਨ ਵਾਰ ਭਾਰਤ ਆਏ।
ਉਹ ਪਹਿਲੇ ਜਾਪਾਨੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਭਾਰਤ ਦੇ ਇੰਨੇ ਦੌਰੇ ਕੀਤੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਨਵਾਜਿਆ ਸੀ। ਆਬੇ ਗਣਤੰਤਰ ਦਿਵਸ ਦੀ ਪਰੇਡ ’ਚ ਬਤੌਰ ਚੀਫ ਗੈਸਟ ਸ਼ਾਮਿਲ ਹੋਣ ਵਾਲੇ ਪਹਿਲੇ ਜਾਪਾਨੀ ਪ੍ਰਧਾਨ ਮੰਤਰੀ ਸਨ। 2018 ’ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹਾਲੀਡੇ ਹੋਮ ’ਚ ਇਨਵਾਈਟ ਕੀਤਾ ਸੀ। ਆਬੇ ਦੇ ਨਿੱਜੀ ਬੰਗਲੇ ’ਤੇ ਜਾਣ ਵਾਲੇ ਮੋਦੀ ਪਹਿਲੇ ਵਿਦੇਸ਼ੀ ਨੇਤਾ ਸਨ।
9 ਤਸਵੀਰਾਂ ’ਚ ਵੇਖੋ ਸ਼ਿੰਜੋ ਆਬੇ ਦੀਆਂ ਭਾਰਤ ਯਾਤਰਾਵਾਂ ਦੀਆਂ ਚੁਣੀਆਂ ਹੋਈਆਂ ਤਸਵੀਰਾਂ
2007 ’ਚ ਸ਼ਿੰਜੋ ਆਬੇ ਪਹਿਲੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਭਾਰਤ ਆਏ। ਉਨ੍ਹਾਂ ਨੇ ਸੰਸਦ ’ਚ ‘ਦੋ ਸਮੁੰਦਰਾਂ ਦੇ ਸੰਗਮ’ ਨਾਂ ਦੀ ਸਪੀਚ ਦਿੱਤੀ। ਇਹ ਕੰਸੈਪਟ ਹੁਣ ਇੰਡੋ-ਪੈਸੇਫਿਕ ਰਿਸ਼ਤਿਆਂ ਅਤੇ ਭਾਰਤ ਤੇ ਜਾਪਾਨ ਦੇ ਸੰਬੰਧਾਂ ਦਾ ਮਜਬੂਤ ਆਧਾਰ ਹੈ। ਤਸਵੀਰ ’ਚ ਸ਼ਿੰਜੋ ਦੇ ਨਾਲ ਉਦੋਂ ਦੇ ਲੋਕ ਸਭਾ ਸਪੀਕਰ ਸੋਮਨਾਥ ਚਟਰਜੀ, ਪੀ.ਐੱਮ. ਮਨਮੋਹਨ ਸਿੰਘ ਅਤੇ ਉਪ-ਰਾਸ਼ਟਰਪਤੀ ਹਾਮਿਤ ਅੰਸਾਰੀ।
ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ 26 ਜਨਵਰੀ 2014 ਨੂੰ ਸ਼ਿੰਜੋ ਆਬੇ 65ਵੇਂ ਗਣਤੰਤਰ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਸਨ। ਤਸਵੀਰ ’ਚ ਸ਼ਿੰਜੋ ਆਬੇ ਨਾਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਨ।
ਇਹ ਤਸਵੀਰ 2015 ’ਚ ਸ਼ਿੰਜੋ ਆਬੇ ਦੀ ਤੀਜੀ ਭਾਰਤ ਯਾਤਰਾ ਦੀ ਹੈ। ਸ਼ਿੰਜੋ ਆਬੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ’ਚ ਪੀ.ਐੱਮ. ਮੋਦੀ ਨੂੰ ਮਿਲੇ ਸਨ।
ਆਪਣੀ ਤੀਜੀ ਭਾਰਤ ਯਾਤਰਾ ਦੌਰਾਨ ਸ਼ਿੰਜੋ ਆਬੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਾਰਾਣਸੀ ’ਚ ਗੰਗਾ ਆਰਤੀ ’ਚ ਸ਼ਾਮਲ ਹੋਏ। ਇੱਥੇ ਉਨ੍ਹਾਂ ਪੂਜਾ ਦੀ ਥਾਲੀ ਹੱਥ ’ਚ ਲੈ ਕੇ ਆਰਤੀ ਵੀ ਕੀਤੀ।
ਗੰਗਾ ਆਰਤੀ ’ਚ ਸ਼ਾਮਲ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਕੁਝ ਇਸ ਤਰ੍ਹਾਂ ਅਣਓਪਚਾਰਿਕ ਪਲ ਇਕੱਠੇ ਬਿਤਾਏ। ਸ਼ਿੰਜੋ ਆਬੇ ਆਪਣੇ ਫੋਨ ’ਚ ਪੀ.ਐੱਮ. ਮੋਦੀ ਨੂੰ ਕੁਝ ਵਿਖਾਉਂਦੇ ਹੋਏ ਨਜ਼ਰ ਆਏ।
ਸਤੰਬਰ 2017 ’ਚ ਸ਼ਿੰਜੋ ਆਬੇ ਚੌਥੀ ਵਾਰ ਭਾਰਤ ਯਾਤਰਾ ’ਤੇ ਆਏ। ਉਹ ਗੁਜਰਾਤ ਦੇ ਗਾਂਧੀਨਗਰ ’ਚ ਭਾਰਤ-ਜਾਪਾਨ ਵਾਰਤਾ ’ਚ ਭਾਗ ਲੈਣ ਪਹੁੰਚੇ ਸਨ। ਏਅਰਪੋਰਟ ’ਤੇ ਉਨ੍ਹਾਂ ਦਾ ਸਵਾਗਤ ਕਰਨ ਪੀ.ਐੱਮ. ਮੋਦੀ ਨੇ ਗਲੇ ਲਗਾ ਕੇ ਕੀਤਾ।
ਏਅਰਪੋਰਟ ਤੋਂ ਨਿਕਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰਤ ਪ੍ਰੋਟੋਕੋਲ ਤੋੜਦੇ ਹੋਏ ਸ਼ਿੰਜੋ ਆਬੇ ਨਾਲ ਰੋਡ ਸ਼ੋਅ ’ਚ ਹਿੱਸਾ ਲਿਆ
ਸ਼ਿੰਜੋ ਆਬੇ ਅਤੇ ਉਨ੍ਹਾਂ ਦੀ ਪਤਨੀ ਏਕੀ ਆਬੇ ਅਹਿਮਦਾਬਾਦ ’ਚ ਸਿਦੀ ਸਯੈਦ ਮਸੀਤ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਨ।
ਅਹਿਮਦਾਬਾਦ ਯਾਤਰਾ ਦੌਰਾਨ ਸ਼ਿੰਜੋ ਆਬੇ ਅਤੇ ਪੀ.ਐੱਮ. ਮੋਦੀ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਸੀ।