ਸ਼ਿਮਲਾ ਪੁਲਸ ਦੀ ਵੱਡੀ ਕਾਰਵਾਈ: ਹਰਿਆਣਾ ਦੇ 5 ਨੌਜਵਾਨ 94 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ, ਸਵਿਫਟ ਕਾਰ ਵੀ ਜ਼ਬਤ
Saturday, Mar 28, 2026 - 01:44 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਪੁਲਸ ਨੇ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ਿਮਲਾ ਪੁਲਸ ਦੀ ਸਪੈਸ਼ਲ ਸੈੱਲ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਤਾਰਾਦੇਵੀ-ਟੂਟੂ ਬਾਈਪਾਸ ਖੇਤਰ 'ਚ ਹਰਿਆਣਾ ਦੇ 56 ਨੌਜਵਾਨਾਂ ਨੂੰ 94 ਗ੍ਰਾਮ ਚਿੱਟੇ (ਹੀਰੋਇਨ) ਦੇ ਨਾਲ ਕਾਬੂ ਕੀਤਾ ਹੈ। ਫੜੇ ਗਏ ਸਾਰੇ ਮੁਲਜ਼ਮ ਹਰਿਆਣਾ ਦੇ ਸੋਨੀਪਤ ਅਤੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜੋ ਇਕ ਕਾਰ 'ਚ ਨਸ਼ਾ ਲੈ ਕੇ ਸ਼ਿਮਲਾ ਵੱਲ ਆ ਰਹੇ ਸਨ।
ਨਾਕਾਬੰਦੀ ਦੌਰਾਨ ਹਰਿਆਣਾ ਨੰਬਰ ਦੀ ਕਾਰ 'ਚੋਂ ਮਿਲਿਆ ਨਸ਼ਾ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਵਿਸ਼ੇਸ਼ ਜਾਂਚ ਟੀਮ ਨੂੰ 19 ਮਾਰਚ 2026 ਨੂੰ ਨਸ਼ੇ ਦੀ ਇਕ ਵੱਡੀ ਖੇਪ ਆਉਣ ਦੀ ਸੂਚਨਾ ਮਿਲੀ ਸੀ। ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਨੇ ਤਾਰਾਦੇਵੀ ਜ਼ੀਰੋ ਪੁਆਇੰਟ ਤੋਂ ਲਗਭਗ 100 ਮੀਟਰ ਅੱਗੇ ਟੂਟੂ ਬਾਈਪਾਸ ਰੋਡ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਇਕ ਕਾਲੇ ਰੰਗ ਦੀ ਸਵਿਫਟ ਕਾਰ (HR12AX5838) ਨੂੰ ਤਲਾਸ਼ੀ ਲਈ ਰੋਕਿਆ ਗਿਆ, ਜਿਸ 'ਚ ਸਵਾਰ 5 ਵਿਅਕਤੀਆਂ ਕੋਲੋਂ 94 ਗ੍ਰਾਮ ਪ੍ਰਤਿਬੰਧਿਤ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਨੇ ਤੁਰੰਤ ਨਸ਼ਾ ਅਤੇ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਦੀ ਪਛਾਣ ਅੰਜਿਤ (34), ਨਿਵਾਸੀ ਝੱਜਰ, ਇਰਫਾਨ (38), ਨਿਵਾਸੀ ਝੱਜਰ, ਮੁਕੇਸ਼ (47), ਨਿਵਾਸੀ ਝੱਜਰ, ਨਰਿੰਦਰ (38), ਨਿਵਾਸੀ ਸੋਨੀਪਤ ਰਵੀਕਾਂਤ (30), ਨਿਵਾਸੀ ਸੋਨੀਪਤ ਵਜੋਂ ਹੋਈ ਹੈ। ਸ਼ਿਮਲਾ ਦੇ ਥਾਣਾ ਵੈਸਟ 'ਚ ਸਾਰੇ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਚਾਰ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਹੈ, ਜਦਕਿ ਮੁੱਖ ਮੁਲਜ਼ਮ ਅੰਜਿਤ ਦਾ ਪੁਲਸ ਨੇ ਦੁਬਾਰਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਸ ਨੈੱਟਵਰਕ ਦੇ ਮੁੱਖ ਸਰਗਨਾ ਤੱਕ ਪਹੁੰਚਿਆ ਜਾ ਸਕੇ।
ਸਪਲਾਈ ਚੇਨ ਦੀ ਜਾਂਚ ਜਾਰੀ
ਸ਼ਿਮਲਾ ਪੁਲਸ ਅਨੁਸਾਰ, ਇਸ ਮਾਮਲੇ 'ਚ 'ਬੈਕਵਰਡ ਅਤੇ ਫਾਰਵਰਡ ਲਿੰਕੇਜ' ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਖੇਪ ਹਰਿਆਣਾ ਦੇ ਕਿਸ ਇਲਾਕੇ ਤੋਂ ਲਿਆਂਦੀ ਗਈ ਸੀ ਅਤੇ ਸ਼ਿਮਲਾ ਵਿੱਚ ਇਸ ਦੀ ਸਪਲਾਈ ਕਿਨ੍ਹਾਂ ਲੋਕਾਂ ਨੂੰ ਕੀਤੀ ਜਾਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
