ਬੱਚੇ ਲਈ ਦੁਕਾਨ ਤੋਂ ਖਰੀਦ ਕੇ ਲਿਆਏ ਸਨ ਚਿਪਸ, ਪੈਕੇਟ ਖੋਲ੍ਹਦੇ ਹੀ ਉੱਡੇ ਪਰਿਵਾਰ ਦੇ ਹੋਸ਼ !

Friday, Apr 17, 2026 - 10:08 AM (IST)

ਬੱਚੇ ਲਈ ਦੁਕਾਨ ਤੋਂ ਖਰੀਦ ਕੇ ਲਿਆਏ ਸਨ ਚਿਪਸ, ਪੈਕੇਟ ਖੋਲ੍ਹਦੇ ਹੀ ਉੱਡੇ ਪਰਿਵਾਰ ਦੇ ਹੋਸ਼ !

ਹਮੀਰਪੁਰ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਚਿਪਸ ਦੇ ਇਕ ਪੈਕੇਟ ਦੇ ਅੰਦਰ ਕੀੜੇ ਮਿਲੇ, ਜਿਸ ਨਾਲ ਖਾਧ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਅਤੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਨਾਦੌਨ ਸਬ-ਡਿਵੀਜ਼ਨ ਦੇ ਗੌਨਾ ਇਲਾਕੇ 'ਚ ਉਦੋਂ ਸਾਹਮਣੇ ਆਈ, ਜਦੋਂ ਇਕ ਪਰਿਵਾਰ ਨੇ ਸਥਾਨਕ ਦੁਕਾਨ ਤੋਂ ਖਰੀਦੇ ਗਏ ਚਿਪਸ ਦਾ ਪੈਕੇਟ ਖੋਲ੍ਹਿਆ ਅਤੇ ਉਸ ਦੇ ਅੰਦਰ ਕੀੜੇ ਘੁੰਮਦੇ ਹੋਏ ਦੇਖੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਰਾਹਤ ਹੈ ਕਿ ਉਨ੍ਹਾਂ ਨੇ 2 ਸਾਲ ਦੇ ਬੱਚੇ ਦੇ ਚਿਪਸ ਖਾਣ ਤੋਂ ਪਹਿਲਾਂ ਹੀ ਕੀੜਿਆਂ ਨੂੰ ਦੇਖ ਲਿਆ ਸੀ। 

ਪੀੜਤ ਪਰਿਵਾਰ ਦੇ ਮੈਂਬਰ ਸੋਨੀ ਕੁਮਾਰ ਨੇ ਕਿਹਾ ਕਿ ਪੈਕੇਟ 'ਤੇ ਇਸ ਦੇ ਬਣਾਏ ਜਾਣ ਦੀ ਤਰੀਕ 19 ਮਾਰਚ ਅਤੇ ਇਸ ਦੀ ਵਰਤੋਂ ਕਰਨ ਦੀ ਆਖ਼ਰੀ ਤਰੀਕ 17 ਜੁਲਾਈ ਲਿਖੀ ਸੀ, ਜੋ ਇਹ ਦਰਸਾਉਂਦੀ ਹੈ ਕਿ ਇਹ ਆਪਣੀ ਵੈਧਤਾ ਮਿਆਦ ਦੇ ਅੰਦਰ ਸੀ। ਦੁਕਾਨਦਾਰ ਨੇ ਦੱਸਿਆ ਕਿ ਕੰਪਨੀ ਨੇ 2 ਦਿਨ ਪਹਿਲਾਂ ਹੀ ਸਾਮਾਨ ਦੀ ਸਪਲਾਈ ਕੀਤੀ ਸੀ ਅਤੇ ਘਟਨਾ ਤੋਂ ਬਾਅਦ ਉਸ ਨੇ ਕੰਪਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪਰਿਵਾਰ ਨੇ ਕੰਪਨੀ  ਪ੍ਰਬੰਧਨ ਤੋਂ ਮੰਗ ਕੀਤੀ ਕਿ ਲਾਪਰਵਾਹੀ ਦੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇ। ਨਾਦੌਨ ਦੇ ਐੱਸਡੀਐੱਮ ਨਿਸ਼ਾਂਤ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣਗੇ। ਜ਼ਿਲ੍ਹਾ ਖਾਧ ਸੁਰੱਖਿਆ ਅਧਿਕਾਰੀ ਅਭਿਸ਼ੇਕ ਨੇ ਕਿਹਾ ਕਿ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉੱਚਿਤ ਕਾਨੂੰਨੀ ਕਾਰਵਾਈ ਲਈ ਚਿਪਸ ਦਾ ਨਮੂਨਾ ਇਕੱਠਾ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News