ਪੈਨਸ਼ਨ ਦੇ ਕੰਮ ਲਈ ਦਫ਼ਤਰ ਆਏ ਸੇਵਾਮੁਕਤ ਕਰਮਚਾਰੀ ਦੀ ਅਚਾਨਕ ਮੌਤ, ਮਚੀ ਹਫ਼ੜਾ-ਦਫੜੀ

Saturday, Apr 11, 2026 - 02:19 PM (IST)

ਪੈਨਸ਼ਨ ਦੇ ਕੰਮ ਲਈ ਦਫ਼ਤਰ ਆਏ ਸੇਵਾਮੁਕਤ ਕਰਮਚਾਰੀ ਦੀ ਅਚਾਨਕ ਮੌਤ, ਮਚੀ ਹਫ਼ੜਾ-ਦਫੜੀ

ਹਮੀਰਪੁਰ : ਸਥਾਨਕ ਜ਼ਿਲ੍ਹੇ ਵਿਚ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਪੈਨਸ਼ਨ ਨਾਲ ਜੁੜੇ ਆਪਣੇ ਕੰਮਾਂ ਦੇ ਸਿਲਸਿਲੇ ਵਿਚ ਆਏ ਇਕ ਸੇਵਾਮੁਕਤ ਕਰਮਚਾਰੀ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਅਚਾਨਕ ਮੌਤ ਹੋ ਗਈ। ਸ਼ੁਰੂਆਤੀ ਤੌਰ 'ਤੇ ਇਸ ਮੌਤ ਦਾ ਕਾਰਨ ਦਿਲ ਦਾ ਦੌਰਾ (ਹਾਰਟ ਅਟੈਕ) ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੌਤ ਦੇ ਸਹੀ ਕਾਰਨ ਦਾ ਖੁਲਾਸਾ ਪੋਸਟਮਾਰਟਮ ਰਿਪਰੋਟ ਆਉਣ ਤੋਂ ਬਾਅਦ ਹੀ ਹੋਵੇਗਾ। 

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮ੍ਰਿਤਕ ਵਿਅਕਤੀ ਦੀ ਪਛਾਣ ਪੁਰਸ਼ੋਤਮ ਲਾਲ ਵਾਸੀ ਖਤਰਵਾੜ ਦੇ ਰੂਪ ਵਿਚ ਹੋਈ ਹੈ। ਉਹ ਆਯੁਰਵੈਦਿਨ ਡਿਸਪੈਂਸਰੀ ਕਡੋਹਟਾ ਵਿਚ ਚੌਥੇ ਦਰਜੇ ਦੇ ਅਹੁਦੇ 'ਤੇ ਸਨ ਅਤੇ 31 ਮਾਰਚ ਨੂੰ ਹੀ ਸੇਵਾਮੁਕਤ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਪੁਰਸ਼ੋਤਮ ਲਾਲ ਪੈਨਸ਼ਨ ਸਬੰਧੀ ਕੰਮਾਂ ਲਈ ਪਸ਼ੂਪਾਲਣ ਵਿਭਾਗ ਦੇ ਦਫ਼ਤਰ ਹਮੀਰਪੁਰ ਪਹੁੰਚੇ ਸਨ। ਇਸ ਦੌਰਾਨ ਕੁਝ ਦੇਰ ਤੱਕ ਦਫ਼ਤਰ ਵਿਚ ਬੈਠਣ ਅਤੇ ਪਾਣੀ ਪੀਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣੀ ਸ਼ੁਰੂ ਹੋ ਗਈ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ - ਗਾਲ੍ਹ ਕੱਢਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, ਇਸ ਪਿੰਡ ਦੀ ਪੰਚਾਇਤ ਨੇ ਲਿਆ ਫੈਸਲਾ

ਇਸ ਘਟਨਾ ਦੌਰਾਨ ਦਫ਼ਤਰ ਵਿਚ ਮੌਜੂਦ ਕਰਮਚਾਰੀਆਂ ਨੇ ਤੁਰੰਤ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਉਥੇ ਜਾ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ। ਇਸ ਦੌਰਾਨ ਮਾਮਲੇ ਦੀ ਪੁਸ਼ਟੀ ਕਰਦਿਆਂ ਬਲਵੀਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਦੂਜੇ ਪਾਸੇ ਪਰਿਵਾਰ ਵਿਚ ਚੀਕ ਚਿਹਾੜਾ ਮਚ ਗਿਆ। 

ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News