ਪੁਲਸ ਨੇ ਹੋਟਲ ''ਚ ਚੱਲ ਰਹੀ ਰੇਵ ਪਾਰਟੀ ਦੋਰਾਨ ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼, ਦੋਸ਼ੀ ਰਿਮਾਂਡ ''ਤੇ

Wednesday, Sep 20, 2017 - 05:06 PM (IST)

ਸ਼ਿਮਲਾ— ਸ਼ਿਮਲਾ ਦੇ ਇਕ ਹੋਟਲ 'ਚ ਰੇਵ ਪਾਰਟੀ ਅਤੇ ਸੈਕਸ ਰੈਕੇਟ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਕੋਰਟ ਨੇ 2 ਦਿਨਾਂ 'ਤੇ ਰਿਮਾਂਡ 'ਤੇ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਇਨ੍ਹਾਂ ਸਾਰਿਆਂ ਦੋਸ਼ੀਆਂ ਨੂੰ ਪੁਲਸ ਨੇ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਨਾਲ 7 ਲੜਕੀਆਂ ਸਮੇਤ ਹੋਟਲ ਮਾਲਕ ਅਤੇ 2 ਦਲਾਲ ਵੀ ਸ਼ਾਮਲ ਹਨ। ਸ਼ਿਮਲਾ 'ਚ ਫੁਫਰੀ-ਚਾਇਲ ਰੋਡ 'ਤੇ ਜਨੇੜਘਾਟ ਨਜ਼ਦੀਕ ਸਥਿਤ ਹੋਟਲ 'ਜੰਗਲ ਲਿਵ ਇਨ' 'ਚ ਰੇਵ ਪਾਰਟੀ ਅਤੇ ਸੈਕਸ ਰੈਕੇਟ 'ਚ ਪੁਲਸ ਨੇ ਕੁਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਮੁਤਾਬਕ, 5 ਲੜਕੀਆਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀਆਂ ਰਹਿਣ ਵਾਲੀਆਂ ਹਨ, ਜਦੋਂਕਿ ਲੜਕੀਆਂ ਹਿਮਾਚਲ ਦੇ ਸਿਰਮੌਰ ਦੇ ਨਾਹਨ ਕੀਤੀ ਹੈ। ਦੋਵੇਂ ਦਲਾਲ ਪੰਜਾਬ-ਹਰਿਆਣਾ ਦੇ ਦੱਸੇ ਜਾ ਰਹੇ ਹਨ।
ਪੁਲਸ ਨੇ ਇਸ ਤਰ੍ਹਾਂ ਕੀਤੀ ਭੰਨਤੋੜ
ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਸੀ। ਐੈਤਵਾਰ-ਸੋਮਵਾਰ ਨੂੰ ਰਾਤ ਲੱਗਭਗ 2 ਵਜੇ ਪੁਲਸ ਦੀ ਟੀਮ ਸਾਧਾਰਨ ਕੱਪੜਿਆਂ 'ਚ ਹੋਟਲ ਪਹੁੰਚੀ। ਉਨ੍ਹਾਂ ਨੇ ਦੇਖਿਆ ਹੈ ਕਿ ਰੇਵ ਪਾਰਟੀ ਚੱਲ ਰਹੀ ਸੀ। ਕਾਰਬਨ ਮੋਬਾਇਲ ਕੰਪਨੀ ਨੇ ਪਾਰਟੀ ਦਾ ਆਯੋਜਨ ਕੀਤਾ ਸੀ। ਕੰਪਨੀ ਦੇ ਹਰਿਆਣਾ ਸਰਕਲ ਦੇ ਰਿਟੇਲਰ ਅਤੇ ਡਿਸਟਰੀਬਿਊਟਰਜ਼ ਦੀ ਮੌਜ਼-ਮਸਤੀ ਲਈ ਇੱਥੇ ਪਾਰਟੀ ਆਯੋਜਿਤ ਕੀਤੀ ਗਈ ਸੀ। ਪਾਰਟੀ 'ਚ ਲੱਗਭਗ 40 ਲੋਕ ਸ਼ਾਮਲ ਸਨ। ਰਾਤ ਨੂੰ ਸ਼ੁਰੂ ਹੋਈ ਇਹ ਪਾਰਟੀ ਸਵੇਰੇ ਤੱਕ ਚਲਦੀ ਰਹੀ । ਇੱਥੇ ਪੁਲਸ ਨੇ ਸਵੇਰੇ 5 ਵਜੇ ਦੇ ਲੱਗਭਗ ਹੋਟਲ 'ਚ ਛਾਪੇਮਾਰੀ ਕੀਤੀ। ਉਸ ਸਮੇਂ ਕੰਪਨੀ ਨੇ ਦੱਸਿਆ ਹੈ ਕਿ ਸਿਰਫ ਰਹਿਣ ਅਤੇ ਖਾਣ-ਪੀਣ ਦਾ ਆਯੋਜਨ ਹੈ। ਪੁਲਸ ਨੇ ਸੰਬੰਧਿਤ ਸਾਰੇ ਰਿਕਾਰਡ ਸਮੇਤ ਮੋਬਾਇਲ ਫੋਨ, ਗੱਡੀਆਂ ਅਤੇ ਹੋਰ ਸਮਾਨ ਵੀ ਜ਼ਬਤ ਕਰ ਲਏ ਹਨ। ਇੰਨਾ ਹੀ ਨਹੀਂ ਉਹ ਹੋਟਲ ਦੀ ਵੀ ਤਲਾਸ਼ੀ ਲੈ ਰਹੀ ਹੈ।


Related News