ਸ਼ਿਮਲਾ ''ਚ ਪਿਛਲੇ 68 ਸਾਲਾਂ ''ਚ ਸਭ ਤੋਂ ਵਧ ਪਏ ਮੀਂਹ ਨੇ ਤੋੜੇ ਰਿਕਾਰਡ

07/04/2018 1:32:42 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਅਤੇ ਪਿਛਲੇ 68 ਸਾਲਾਂ ਦੌਰਾਨ ਸ਼ਿਮਲਾ 'ਚ ਇਕ ਦਿਨ 'ਚ ਸਭ ਤੋਂ ਵਧ ਮੀਂਹ ਦਰਜ ਕੀਤਾ ਗਿਆ ਹੈ, ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ।
ਮੌਸਮ ਵਿਭਾਗ ਦੇ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ, ''ਮੰਗਲਵਾਰ ਨੂੰ ਪਏ ਮੀਂਹ ਦੇ ਅਨੁਸਾਰ, ਸ਼ਿਮਲਾ 'ਚ ਪਿਛਲੇ 24 ਘੰਟਿਆਂ ਦੌਰਾਨ 118.6 ਮਿਲੀਮੀਟਰ ਮੀਂਹ ਪਿਆ। 1951 ਤੋਂ ਬਾਅਦ ਸਾਡੇ ਵਿਭਾਗ ਕੋਲ ਜੋ ਅੰਕੜਾ ਉਪਲੱਬਧ ਹੈ। ਉਸ ਦੇ ਮੁਤਾਬਕ, ਇਹ ਪਿਛਲੇ 68 ਸਾਲਾਂ 'ਚ ਇਸ ਸ਼ਹਿਰ 'ਚ ਇਕ ਦਿਨ 'ਚ ਸਭ ਤੋਂ ਵਧ ਮੀਂਹ ਪਿਆ।'' ਉਨ੍ਹਾਂ ਨੇ ਕਿਹਾ, ''ਇਸ ਤੋਂ ਪਹਿਲਾਂ ਸ਼ਿਮਲਾ 'ਚ ਸਭ ਤੋਂ ਵਧ ਮੀਂਹ 15 ਅਪ੍ਰੈਲ, 2005 ਨੂੰ ਪਿਆ ਸੀ, ਜੋ 108.4 ਮਿਲੀਮੀਟਰ ਦਰਜ ਕੀਤਾ ਗਿਆ ਸੀ।
ਮੌਸਮ ਵਿਗਿਆਨੀ ਨੇ ਦੱਸਿਆ ਕਿ ਸੰਘਣੇ ਬੱਦਲ ਛਾਉਣ ਅਤੇ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵੱਲੋਂ ਆਈ ਨਮੀ ਦੇ ਕਾਰਨ ਸ਼ਿਮਲਾ 'ਚ ਭਾਰੀ ਮੀਂਹ ਪਿਆ। ਉਨ੍ਹਾਂ ਨੇ ਦੱਸਿਆ, ''ਜਦੋਂ ਮੌਨਸੂਨ ਦੱਖਣ ਤੋਂ ਉੱਤਰ ਵੱਲ ਪਹਾੜ ਦੇ ਹੇਠਲੇ ਇਲਾਕਿਆਂ ਵੱਲ ਨੂੰ ਜਾਂਦਾ ਹੈ ਤਾਂ ਬਹੁਤ ਮੀਂਹ ਪੈਂਦਾ ਹੈ।'' ਬਿਲਾਸਪੁਰ, ਸੋਲਨ, ਸਿਰਮੌਰ ਅਤੇ ਊਨਾ ਜ਼ਿਲੇ 'ਚ ਕਈ ਜਗ੍ਹਾ 'ਤੇ ਭਾਰੀ ਮੀਂਹ ਪੈ ਰਿਹਾ ਹੈ। ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਰਾਜ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।


Related News