ਦੇਸ਼ ਦੇ ਪਹਿਲੇ ਵੋਟਰ ਸ਼ਾਮ ਨੇਗੀ ਨੇ ਪਾਈ ਵੋਟ

Sunday, May 19, 2019 - 01:31 PM (IST)

ਦੇਸ਼ ਦੇ ਪਹਿਲੇ ਵੋਟਰ ਸ਼ਾਮ ਨੇਗੀ ਨੇ ਪਾਈ ਵੋਟ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿਨੌਰ ਜਿਲੇ ਦੇ ਜਨਜਾਤੀ ਕਲਪਾ ਵਿਚ ਦੇਸ਼ ਦੇ ਪਹਿਲੇ ਵੋਟਰ 102 ਸਾਲਾ ਸ਼ਾਮ ਸ਼ਰਣ ਨੇਗੀ ਨੇ ਵੋਟ ਪਾਈ। ਵੋਟ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੀ. ਐੱਮ ਜੈਰਾਮ ਠਾਕੁਰ ਦੀ ਮਾਂ ਅਤੇ ਪਤਨੀ ਸਾਧਨਾ ਠਾਕੁਰ ਨੇ ਵੀ ਇਸ ਮੌਕੇ ਆਪਣੀ ਵੋਟ ਪੋਲ ਕੀਤੀ। ਸੂਬੇ ਵਿਚ ਕੁਲ 53 ਲੱਖ 30 ਹਜਾਰ 154 ਵੋਟਰ ਹਨ, ਜੋ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਅੰਦਰ ਸਭ ਤੋਂ ਵੱਧ ਉਮੀਦਵਾਰ ਮੰਡੀ ਸੀਟ ਤੋਂ 17 ਅਤੇ ਸਭ ਤੋਂ ਘੱਟ ਸ਼ਿਮਲਾ ਸੀਟ ਤੋਂ 6 ਹਨ। ਹਿਮਾਚਲ ਪ੍ਰਦੇਸ਼ ਅੰਦਰ ਲੋਕ ਸਭਾ ਦੀਆਂ ਕੁਲ 4 ਸੀਟਾਂ ਹਨ।

ਇਥੇ ਦੱਸ ਦਇਏ ਕਿ ਜਦ ਆਜਾਦ ਭਾਰਤ ਵਿਚ ਜਦ ਚੋਣ ਪ੍ਰਕਿਰਿਆ ਆਰੰਭੀ ਗਈ ਸੀ ਤਾਂ ਸਭ ਤੋਂ ਪਹਿਲਾਂ ਚੋਣਾਂ ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਸਥਾਨਾਂ ਉਤੇ ਕਰਵਾਇਆਂ ਗਈਆਂ ਸਨ, ਉਸ ਵੇਲੇ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸ਼ਾਮ ਸਰਣ ਨੇਗੀ ਹੀ ਸਨ, ਜੋ ਉਦੋਂ ਅਧਿਆਪਕ ਸਨ। 


author

DILSHER

Content Editor

Related News