ਸ਼ਿਮਲਾ-ਅੰਮ੍ਰਿਤਸਰ ਜਹਾਜ਼ ਸੇਵਾ 16 ਨਵੰਬਰ ਤੋਂ ਹੋਵੇਗੀ ਸ਼ੁਰੂ, ਇੰਨਾ ਹੋਵੇਗਾ ਕਿਰਾਇਆ
Saturday, Nov 04, 2023 - 06:26 PM (IST)
ਸ਼ਿਮਲਾ- ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੈਲਾਨੀਆਂ ਨੂੰ ਸੌਖਾਲੀ ਯਾਤਰਾ ਦੇ ਮਕਸਦ ਨਾਲ ਸ਼ਿਮਲਾ-ਅੰਮ੍ਰਿਤਸਰ ਜਹਾਜ਼ ਸੇਵਾ 16 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਏਅਰਪੋਰਟ ਪ੍ਰਬੰਧਨ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਸੇਵਾ ਨਾਲ ਹਿਮਾਚਲ ਅਤੇ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਵਿਚਾਲੇ ਆਵਾਜਾਈ ਸੌਖਾਲੀ ਹੋਵੇਗੀ। ਇਸ ਸੰਦਰਭ 'ਚ ਹਵਾਬਾਜ਼ੀ ਕੰਪਨੀ 'ਅਲਾਇੰਸ ਏਅਰ' ਨੇ ਆਪਣਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਬਿਆਨ- ਅਸੀਂ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਪਾਣੀ ਮੰਗਿਆ ਸੀ, ਧੂੰਆਂ ਨਹੀਂ
ਇਹ ਜਹਾਜ਼ ਸੇਵਾ ਹਫਤੇ ਵਿਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਆਪਣੇ ਜਹਾਜ਼ ਦਾ ਸੰਚਾਲਨ ਕਰੇਗੀ। ਜਹਾਜ਼ ਸੇਵਾ ਸ਼ਿਮਲਾ ਤੋਂ ਸਵੇਰੇ 8 ਵਜ ਕੇ 10 ਮਿੰਟ 'ਤੇ ਉਡਾਣ ਭਰੇਗਾ ਅਤੇ 9 ਵਜ ਕੇ 10 ਮਿੰਟ 'ਤੇ ਅੰਮ੍ਰਿਤਸਰ ਪਹੁੰਚੇਗਾ। ਉੱਥੇ ਹੀ ਅੰਮ੍ਰਿਤਸਰ ਤੋਂ ਸਵੇਰੇ 9 ਵਜ ਕੇ 35 ਮਿੰਟ 'ਤੇ ਉਡਾਣ ਭਰੇਗਾ ਅਤੇ 10 ਵਜ ਕੇ 35 ਮਿੰਟ 'ਤੇ ਸ਼ਿਮਲਾ ਪਹੁੰਚੇਗਾ। ਸ਼ਿਮਲਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਜਹਾਜ਼ ਕੰਪਨੀ ਵਲੋਂ 1999 ਰੁਪਏ ਤੈਅ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਯਾਤਰੀ ਹਵਾਬਾਜ਼ੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਉਨ੍ਹਾਂ ਦੇ ਟਰੈਵਲ ਪਾਰਟਨਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ- ਇਸ ਕੰਪਨੀ ਦੇ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਗਿਫ਼ਟ 'ਚ ਵੰਡੀਆਂ ਕਾਰਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8