ਮੋਟੀ ਰਕਮ ਲੈ ਕੇ ਦੇ ਦਿੰਦੀ ਸੀ ਨਕਲੀ ਵੀਜ਼ਾ, ਗ੍ਰਿਫਤਾਰ
Wednesday, Oct 16, 2024 - 10:13 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਆਈ. ਜੀ. ਆਈ. ਏਅਰਪੋਰਟ 'ਤੇ ਪੁਲਸ ਨੇ ਪੰਜਾਬ ਦੀ ਇਕ ਮਹਿਲਾ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵਿਦੇਸ਼ ਜਾਣ ਦੇ ਇੱਛੁਕ ਨੌਜਵਾਨਾਂ ਤੋਂ ਮੋਟੀ ਰਕਮ ਲੈ ਕੇ ਉਨਾਂ ਨੂੰ ਕੈਨੇਡਾ ਦਾ ਨਕਲੀ ਵੀਜ਼ਾ ਫੜਾ ਦਿੰਦੀ ਸੀ। ਔਰਤ ਇਸ ਤਰ੍ਹਾਂ ਦੇ ਫਰਜ਼ੀ ਯਾਤਰਾ ਦਸਤਾਵੇਜ਼ ਤਿਆਰ ਕਰਨ ਵਾਲੇ ਇਕ ਸਿੰਡੀਕੇਟ ਦੀ ਮੈਂਬਰ ਹੈ। ਗ੍ਰਿਫਤਾਰ ਔਰਤ ਦੀ ਪਛਾਣ ਮੋਹਾਲੀ ਦੀ ਰਹਿਣ ਵਾਲੀ ਰੀਨਾ ਕੌਸ਼ਲ ਉਰਫ ਦੀਪਿਕਾ ਵਜੋਂ ਹੋਈ ਹੈ।
ਦੱਸ ਦੇਈਏ ਕਿ ਦੇਸ਼ ਵਿਚ ਕਈ ਅਜਿਹੇ ਏਜੰਟ ਹਨ, ਜੋ ਕਿ ਲੋਕਾਂ ਨਾਲ ਧੋਖਾਧੜੀ ਕਰ ਕੇ ਵੱਡੀ ਰਕਮ ਲੁੱਟ ਲੈਂਦੇ ਹਨ। ਵੀਜ਼ਾ ਲਗਵਾਉਣ ਦੇ ਝਾਂਸੇ ਵਿਚ ਏਜੰਟਾਂ ਵਲੋਂ ਜ਼ਰੂਰੀ ਦਸਤਾਵੇਜ਼ਾਂ ਦੇ ਝੂਠੇ ਕਾਗਜ਼ਾਤ ਤਿਆਰ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਵੱਡੀ ਰਕਮ ਦੇ ਬਦਲੇ ਫਰਜ਼ੀ ਵੀਜ਼ਾ ਦਿੱਤਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨੌਕਰੀਆਂ ਜਾਂ ਵਿਦੇਸ਼ਾਂ ਵਿਚ ਰਹਿਣ ਦੀ ਆਸ ਰੱਖਣ ਵਾਲੇ ਲੋਕ ਲੁੱਟੇ ਜਾਂਦੇ ਹਨ।