16 ਦਸੰਬਰ 2012 ; ਉਹ ਕਾਲਾ ਦਿਨ, ਜਦੋਂ ''ਨਿਰਭਯਾ'' ਕਾਂਡ ਨਾਲ ਕੰਬ ਗਿਆ ਸੀ ਪੂਰਾ ਦੇਸ਼

Tuesday, Dec 16, 2025 - 12:51 PM (IST)

16 ਦਸੰਬਰ 2012 ; ਉਹ ਕਾਲਾ ਦਿਨ, ਜਦੋਂ ''ਨਿਰਭਯਾ'' ਕਾਂਡ ਨਾਲ ਕੰਬ ਗਿਆ ਸੀ ਪੂਰਾ ਦੇਸ਼

ਨਵੀਂ ਦਿੱਲੀ- ਸਾਲ ਦੇ ਆਖ਼ਰੀ ਮਹੀਨੇ ਦੇ ਦੂਜੇ ਪੰਦਰਵਾੜੇ ਦਾ ਪਹਿਲਾ ਦਿਨ ਦਿੱਲੀ 'ਚ ਇਕ ਕੁੜੀ 'ਤੇ ਕਹਿਰ ਬਣ ਕੇ ਟੁੱਟਿਆ ਸੀ। 16 ਦਸੰਬਰ 2012 ਨੂੰ ਇਕ ਵਿਦਿਆਰਥਣ ਨਾਲ ਉਸ ਦੇ ਇਕ ਦੋਸਤ ਦੀ ਮੌਜੂਦਗੀ 'ਚ ਚੱਲਦੀ ਬੱਸ 'ਚ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਨ੍ਹਾਂ ਦੋਵਾਂ ਨੂੰ ਸਰਦ ਰਾਤ 'ਚ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ। ਬਾਅਦ 'ਚ ਇਲਾਜ ਦੌਰਾਨ ਸਿੰਗਾਪੁਰ ਲਿਜਾਈ ਗਈ ਪੀੜਤਾ ਨੇ ਉੱਥੇ ਹੀ ਦਮ ਤੋੜ ਦਿੱਤਾ ਸੀ। 

ਇਹ ਵੀ ਪੜ੍ਹੋ : ਹੁਣ ਘਬਰਾਉਣ ਦੀ ਲੋੜ ਨਹੀਂ ! ਆ ਗਿਆ Insurance ਵਾਲਾ ਰੀਚਾਰਜ, ਸਿਰਫ਼ 61 ਰੁਪਏ 'ਚ ਪਾਓ 25,000 ਤੱਕ ਦਾ ਕਵਰ

ਇਸ ਮਾਮਲੇ ਦੀ 23 ਸਾਲਾ ਪੀੜਤਾ ਨੂੰ 'ਨਿਰਭਯਾ' ਨਾਂ ਦਿੱਤਾ ਗਿਆ ਅਤੇ ਦੇਸ਼ 'ਚ ਉਸ ਦੀ ਨਿਆਂ ਦੀ ਮੰਗ ਨੇ ਅੰਦੋਲਨ ਦਾ ਰੂਪ ਲੈ ਲਿਆ। ਇਸ ਮਾਮਲੇ 'ਚ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਸਮੇਤ 6 ਵਿਅਕਤੀ ਦੋਸ਼ੀ ਬਣਾਏ ਗਏ। ਇਨ੍ਹਾਂ 'ਚੋਂ ਇਕ ਨਾਬਾਲਗ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਤਿਹਾੜ ਜੇਲ੍ਹ 'ਚ ਖ਼ੁਦਕੁਸ਼ੀ ਕਰ ਲਈ। ਨਾਬਾਲਗ ਨੂੰ ਸੁਣਵਾਈ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਤਿੰਨ ਸਾਲਾਂ ਤੱਕ ਸੁਧਾਰ ਗ੍ਰਹਿ 'ਚ ਰਹਿਣ ਮਗਰੋਂ ਉਸ ਨੂੰ 2015 'ਚ ਰਿਹਾਅ ਕਰ ਦਿੱਤਾ ਗਿਆ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖ਼ਰਕਾਰ 20 ਮਾਰਚ 2020 ਨੂੰ ਇਸ ਮਾਮਲੇ ਦੇ 4 ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ


author

DIsha

Content Editor

Related News