ਸ਼ਤਰੂਘਨ ਨੇ ਕੀਤਾ ਪਤਨੀ ਪੂਨਮ ਦਾ ਪ੍ਰਚਾਰ, ਪਾਰਟੀ ਦੀ ਨਸੀਹਤ ''ਤੇ ਬੋਲੇ- ਇਹ ਮੇਰਾ ਫਰਜ਼

Thursday, Apr 18, 2019 - 05:49 PM (IST)

ਸ਼ਤਰੂਘਨ ਨੇ ਕੀਤਾ ਪਤਨੀ ਪੂਨਮ ਦਾ ਪ੍ਰਚਾਰ, ਪਾਰਟੀ ਦੀ ਨਸੀਹਤ ''ਤੇ ਬੋਲੇ- ਇਹ ਮੇਰਾ ਫਰਜ਼

ਲਖਨਊ— ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਕੁਝ ਦਿਨਾਂ ਪਹਿਲਾਂ ਤੱਕ ਭਾਜਪਾ 'ਚ ਰਹਿੰਦੇ ਹੋਏ ਆਪਣੀ ਹੀ ਪਾਰਟੀ ਦੀ ਆਲੋਚਨਾ ਕਰ ਕੇ ਅਸਹਿਜ ਸਥਿਤੀ ਪੈਦਾ ਕਰਦੇ ਰਹਿੰਦੇ ਸਨ, ਹੁਣ ਕਾਂਗਰਸ 'ਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਲੈ ਕੇ ਨਾਰਾਜ਼ਗੀ ਪੈਦਾ ਹੋਣ ਲੱਗੀ ਹੈ। ਦਰਅਸਲ ਕਾਂਗਰਸ ਨੇਤਾ ਸ਼ਤਰੂਘਨ ਦੀ ਪਤਨੀ ਪੂਨਮ ਸਿਨਹਾ ਨੂੰ ਸਮਾਜਵਾਦੀ ਪਾਰਟੀ ਨੇ ਲਖਨਊ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉੱਥੇ ਹੀ ਇਸ ਸੀਟ ਤੋਂ ਕਾਂਗਰਸ ਨੇ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੂੰ ਮੈਦਾਨ 'ਚ ਉਤਾਰਿਆ ਹੈ। ਵੀਰਵਾਰ ਨੂੰ ਪੂਨਮ ਸਿਨਹਾ ਦੇ ਨਾਮਜ਼ਦਗੀ ਅਤੇ ਰੋਡ ਸ਼ੋਅ 'ਚ ਸ਼ਤਰੂਘਨ ਸਿਨਹਾ ਵੀ ਸ਼ਾਮਲ ਹੋਏ, ਜੋ ਕਾਂਗਰਸ ਉਮੀਦਵਾਰ ਨੂੰ ਗਲਤ ਲੱਗਾ।

ਪ੍ਰਮੋਦ ਕ੍ਰਿਸ਼ਨਮ ਨੇ ਸ਼ਤਰੂਘਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਧਰਮ ਨਿਭਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ 'ਚ ਰਹਿੰਦੇ ਹੋਏ ਉਨ੍ਹਾਂ ਨੂੰ ਲਖਨਊ ਸੀਟ 'ਤੇ ਪਾਰਟੀ ਦੇ ਉਮੀਦਵਾਰ ਦਾ ਹੀ ਪ੍ਰਚਾਰ ਕਰਨਾ ਚਾਹੀਦਾ। ਹਾਲਾਂਕਿ ਖਾਮੋਸ਼ ਅੰਦਾਜ 'ਚ ਸ਼ਤਰੂਘਨ ਨੇ ਵੀ ਸਾਫ਼ ਕਹਿ ਦਿੱਤਾ ਕਿ ਪਰਿਵਾਰ ਦੇ ਮੁਖੀਆ ਅਤੇ ਇਕ ਪਤੀ ਹੋਣ ਦੇ ਨਾਤੇ ਆਪਣੇ ਪਰਿਵਾਰ ਦਾ ਸਮਰਥਨ ਕਰਨਾ ਮੇਰਾ ਕਰਤੱਵ ਹੈ। ਸਿਨਹਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਕਾਂਗਰਸ 'ਚ ਉਨ੍ਹਾਂ ਵਿਰੁੱਧ ਨਾਰਾਜ਼ਗੀ ਵਧ ਸਕਦੀ ਹੈ। ਲਖਨਊ ਲੋਕ ਸਭਾ ਸੀਟ ਭਾਜਪਾ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦੀ ਹੈ। ਇੱਥੇ 1991 ਤੋਂ ਲਗਾਤਾਰ ਭਾਜਪਾ ਦਾ ਕਬਜ਼ਾ ਹੈ। ਸਪਾ ਅਤੇ ਬਸਪਾ ਇਸ ਸੀਟ 'ਤੇ ਅੱਜ ਤੱਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ ਹਨ।


author

DIsha

Content Editor

Related News