ਯਸ਼ਵੰਤ ਸਿਨਹਾ ਵੱਲੋ ਪਾਰਟੀ ਛੱਡਣ ਤੋਂ ਬਾਅਦ ਸ਼ਤਰੂਘਨ ਨੇ ਕੀਤਾ ਭਾਜਪਾ ''ਤੇ ਹਮਲਾ

Saturday, Apr 21, 2018 - 05:00 PM (IST)

ਯਸ਼ਵੰਤ ਸਿਨਹਾ ਵੱਲੋ ਪਾਰਟੀ ਛੱਡਣ ਤੋਂ ਬਾਅਦ ਸ਼ਤਰੂਘਨ ਨੇ ਕੀਤਾ ਭਾਜਪਾ ''ਤੇ ਹਮਲਾ

ਨਵੀਂ ਦਿੱਲੀ— ਆਪਣੀ ਬੇਬਾਕ ਬੋਲਾਂ 'ਤੇ ਪਛਾਣੇ ਜਾਣ ਵਾਲੇ ਅਭਿਨੇਤਾ ਅਤੇ ਭਾਜਪਾ ਸਾਂਸਦ ਸ਼ਤਰੂਘਨ ਸਿਨਹਾ ਨੇ ਇਕ ਵਾਰ ਫਿਰ ਤੋਂ ਮੋਦੀ ਸਰਕਾਰ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ, ''ਕੇਂਦਰ ਸਰਕਾਰ ਅਲੀ ਬਾਬਾ ਚਾਲੀ ਚੋਰ' ਦੀ ਸਰਕਾਰ ਹੈ। ਮੈਂ ਭਾਜਪਾ ਨਹੀਂ ਛੱਡਾਗਾ, ਮੈਨੂੰ ਲੱਗਦਾ ਹੈ ਕਿ ਪਾਰਟੀ ਮੈਨੂੰ ਛੱਡੇਗੀ। ''ਇਸ ਨਾਲ ਹੀ ਉਨ੍ਹਾਂ ਨੇ ਭਾਜਪਾ ਦੇ ਬਾਗੀ ਨੇਤਾ ਯਸ਼ਵੰਤ ਸਿਨਹਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਤਿਆਗ ਅਤੇ ਬਲੀਦਾਨ ਦੀ ਮੂਰਤੀ ਹੈ।


ਯਸ਼ਵੰਤ ਸਿਨਹਾ ਨੇ ਕੀਤਾ ਪਾਰਟੀ ਛੱਡਣ ਦਾ ਐਲਾਨ
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਯਸ਼ਵੰਤ ਸਿਨਹਾ ਨੇ ਆਖਿਰ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸਿਨ੍ਹਾ ਨੇ ਇਸ ਦੌਰਾਨ ਕਿਹਾ, ''ਮੈਂ ਭਾਜਪਾ ਦਾ ਅਹੁੱਦਾ ਛੱਡ ਰਿਹਾ ਹਾਂ। ਭਾਜਪਾ ਨਾਲ ਮੈਂ ਸਾਰੇ ਆਪਣੇ ਸੰਬੰਧਾਂ ਨੂੰ ਅੱਜ ਤੋਂ ਖਤਮ ਕਰ ਰਿਹਾ ਹੈ, ਭਵਿੱਖ 'ਚ ਮੈਂ ਕਿਸੇ ਅਹੁੱਦੇ ਦਾ ਦਾਅਵੇਦਾਰ ਨਹੀਂਂ ਹਾਂ। ਅੱਜ ਤੋਂ ਚਾਰ ਸਾਲ ਪਹਿਲਾਂ ਹੀ ਮੈਂ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਚੁੱਕਾ ਹਾਂ ਅਤੇ ਹੁਣ ਮੈਂ ਚੁਣਾਵੀ ਰਾਜਨੀਤੀ ਚੋਂ ਖੁਦ ਨੂੰ ਵੱਖ ਕਰ ਲਿਆ ਹੈ।


Related News