ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ ਸ਼ਤਰੂਘਨ ਸਿਨਹਾ

Monday, Jul 12, 2021 - 10:02 AM (IST)

ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ ਸ਼ਤਰੂਘਨ ਸਿਨਹਾ

ਪਟਨਾ/ਕੋਲਕਾਤਾ- ਕਾਂਗਰਸ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨਹਾ ਛੇਤੀ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਸਿਨਹਾ ਦੇ ਨਜ਼ਦੀਕੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਸਿਨਹਾ ਨੇ ਹਾਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਹਿੰਦੀ ਵਿਚ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਾਜਪਾ ਵਿਚ ਘਰ ਵਾਪਸੀ ਕਰ ਸਕਦੇ ਹੈ ਪਰ ਸੂਤਰਾਂ ਮੁਤਾਬਕ ਉਨ੍ਹਾਂ ਦਾ ਝੁਕਾਅ ਤ੍ਰਿਣਮੂਲ ਕਾਂਗਰਸ ਵੱਲ ਜ਼ਿਆਦਾ ਹੈ।

ਇਹ ਵੀ ਪੜ੍ਹੋ : ਬੁਲੰਦ ਹੌਂਸਲੇ : ਕੋਰੋਨਾ ਤੋਂ ਠੀਕ ਹੋਣ ਦੇ 7 ਹਫ਼ਤਿਆਂ ਅੰਦਰ ਹੀ ਐਵਰੈਸਟ ਕੀਤਾ ਫਤਿਹ

ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਮੰਨੀ ਜਾ ਰਹੀ ਹੈ। ਸਿਨਹਾ ਤੋਂ ਜਦੋਂ ਇਸ ਸੰਬੰਧ 'ਚ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਰਾਜਨੀਤੀ ਸੰਭਾਵਨਾਵਾਂ ਲੱਭਣ ਦੀ ਇਕ ਕਲਾ ਹੈ।'' ਕੋਲਕਾਤਾ 'ਚ ਤ੍ਰਿਣਮੂਲ ਨੇਤਾਵਾਂ ਦੇ ਇਕ ਸਮੂਹ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ 'ਚ ਸਿਨਹਾ ਨਾਲ ਗੱਲਬਾਤ ਕਰ ਰਹੇ ਹਨ ਤੇ ਗੱਲਬਾਤ ਸਹੀ ਦਿਸ਼ਾ 'ਚ ਅੱਗੇ ਵੱਧ ਰਹੀ ਹੈ। 

ਇਹ ਵੀ ਪੜ੍ਹੋ : ਯੂ.ਪੀ. 'ਚ 15 ਅਗਸਤ ਤੋਂ ਪਹਿਲਾਂ ਧਮਾਕਾ ਕਰਨਾ ਚਾਹੁੰਦੇ ਸਨ ਅੱਤਵਾਦੀ, ਪਾਕਿ ਤੋਂ ਹੋ ਰਹੇ ਸਨ ਹੈਂਡਲ

ਸੂਤਰਾਂ ਨੇ ਕਿਹਾ ਕਿ ਸਿਨਹਾ ਦੇ 21 ਜੁਲਾਈ ਨੂੰ 'ਸ਼ਹੀਦ ਦਿਵਸ' ਪ੍ਰੋਗਰਾਮ 'ਚ ਤ੍ਰਿਣਮੂਲ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। 'ਬਿਹਾਰੀ ਬਾਬੂ' ਦੇ ਨਾਮ ਨਾਲ ਪ੍ਰਸਿੱਧ ਸਿਨਹਾ ਨੇ ਹਾਲ 'ਚ ਸੰਪੰਨ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਮਮਤਾ ਬੈਨਰਜੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ 'ਅਸਲ ਰਾਇਲ ਬੰਗਾਲ ਟਾਈਗਰ' ਕਿਹਾ ਸੀ। ਪਟਨਾ ਸਾਹਿਬ ਲੋਕ ਸਭਾ ਸੀਟ ਤੋਂ 2 ਵਾਰ ਭਾਜਪਾ ਸੰਸਦ ਮੈਂਬਰ ਰਹਿ ਚੁਕੇ ਸਿਨਹਾ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਉਸੇ ਚੋਣ ਖੇਤਰ ਤੋਂ ਮੈਦਾਨ 'ਚ ਉਤਰੇ ਸਨ ਪਰ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਹੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : 1 ਲੱਖ ਦੇ ਨਕਲੀ ਨੋਟ ਸਣੇ 4 ਗ੍ਰਿਫਤਾਰ, ਹਰਿਆਣਾ ਦੇ ਨੰਬਰ ਦੀ ਹੋਂਡਾ ਸਿਟੀ ਕਾਰ ਵੀ ਜ਼ਬਤ


author

DIsha

Content Editor

Related News