ਭੁੱਖ-ਹੜਤਾਲ ''ਤੇ ਬੈਠੀ ਸਵਾਤੀ ਮਾਲੀਵਾਲ ਦਾ ਸਮਰਥਨ ਕਰਨ ਪੁੱਜੇ ਸ਼ਤਰੂਘਨ ਸਿਨਹਾ

04/17/2018 10:07:51 AM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇਸ਼ 'ਚ ਬਲਾਤਕਾਰ ਵਿਰੋਧੀ ਸਖਤ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਭੁੱਖ-ਹੜਤਾਲ ਬੈਠੀ ਰਹੀ ਅਤੇ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਉਨ੍ਹਾਂ ਨੂੰ ਮਿਲਣ ਲਈ ਗਏ। ਸਵਾਤੀ ਮਾਲੀਵਾਲ ਨੇ ਦਿੱਲੀ ਪੁਲਸ 'ਤੇ ਜ਼ਬਰਦਸਤੀ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਲਿਜਾਉਣ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਸੀਨੀਅਰ ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਗੜਦੀ ਹਾਲਤ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਸੀ।PunjabKesariਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਭਾਜਪਾ ਦੇ ਦੂਜੇ ਨੇਤਾ ਹਨ, ਜੋ ਸਵਾਤੀ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਹਨ। ਸ਼ੁੱਕਰਵਾਰ ਨੂੰ ਜਦੋਂ ਸਵਾਤੀ ਨੇ ਆਪਣੇ ਅਣਮਿੱਥੇ ਸਮੇਂ ਦਾ ਵਰਤ ਸ਼ੁਰੂ ਕੀਤਾ ਸੀ, ਉਦੋਂ ਭਾਜਪਾ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਰਾਜਘਾਟ ਪੁੱਜੇ ਸਨ।


Related News