ਕਿਸਮਤ ਵਾਲਾ ਹਾਂ ਕਿ ''ਮੀ ਟੂ'' ''ਚ ਮੇਰਾ ਨਾਂ ਨਹੀਂ ਆਇਆ : ਸ਼ਤਰੂਘਨ

Thursday, Feb 07, 2019 - 12:35 PM (IST)

ਕਿਸਮਤ ਵਾਲਾ ਹਾਂ ਕਿ ''ਮੀ ਟੂ'' ''ਚ ਮੇਰਾ ਨਾਂ ਨਹੀਂ ਆਇਆ : ਸ਼ਤਰੂਘਨ

ਨਵੀਂ ਦਿੱਲੀ (ਵਾਰਤਾ)— ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਅੱਜ ਦਾ ਸਮਾਂ 'ਮੀ ਟੂ' ਦਾ ਹੈ ਅਤੇ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਦਾ ਨਾਂ ਮੀ ਟੂ ਮੂਵਮੈਂਟ ਵਿਚ ਨਹੀਂ ਆਇਆ। ਇੱਥੇ ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ਵਿਚ ਬਾਲੀਵੁੱਡ ਦੀਆਂ ਕਈ ਹਸਤੀਆਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਸ਼ਤਰੂਘਨ ਨੇ ਮੀ ਟੂ ਨੂੰ ਲੈ ਕੇ ਕਿਹਾ, ''ਅੱਜ ਮੀ ਟੂ ਦਾ ਸਮਾਂ ਹੈ ਅਤੇ ਇਹ ਕਹਿਣ ਵਿਚ ਕੋਈ ਸ਼ਰਮ ਜਾਂ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਇਕ ਸਫਲ ਪੁਰਸ਼ ਦੇ ਅਸਫਲ ਹੋਣ ਦੇ ਪਿੱਛੇ ਮਹਿਲਾ ਹੈ। ਮੈਂ ਦੇਖ ਰਿਹਾ ਹਾਂ ਕਿ ਸਫਲ ਪੁਰਸ਼ਾਂ ਦੀਆਂ ਪਰੇਸ਼ਾਨੀਆਂ ਅਤੇ ਬਦਨਾਮੀ ਦੇ ਪਿੱਛੇ ਜ਼ਿਆਦਾਤਰ ਔਰਤਾਂ ਦਾ ਹੀ ਹੱਥ ਹੈ।'' 

ਸ਼ਤਰੂਘਨ ਨੇ ਕਿਹਾ, ''ਮੈਂ ਅਸਲ ਵਿਚ ਖੁਦ ਨੂੰ ਕਿਸਮਤ ਵਾਲਾ ਮੰਨਦਾ ਹੈ ਕਿ ਮੇਰਾ ਨਾਂ ਮੀ ਟੂ ਮੂਵਮੈਂਟ ਵਿਚ ਨਹੀਂ ਆਇਆ ਹੈ। ਮੈਂ ਆਪਣੀ ਪਤਨੀ ਦੀ ਗੱਲ ਸੁਣਦਾ ਹਾਂ। ਉਹ ਮੇਰੇ ਨਾਲ ਇਕ ਢਾਲ ਦੇ ਰੂਪ ਖੜ੍ਹੀ ਹੈ। ਮੈਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖੁਸ਼ ਹਾਂ, ਮੇਰੀ ਜ਼ਿੰਦਗੀ ਚੰਗੀ ਹੈ।'' ਸ਼ਤਰੂਘਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਤਨੀ, ਪੂਨਮ ਇਕ 'ਦੇਵੀ' ਹੈ ਅਤੇ ਉਨ੍ਹਾਂ ਲਈ 'ਸਭ ਕੁਝ' ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਮੀ ਟੂ ਮੂਵਮੈਂਟ ਦਾ ਮਜ਼ਾਕ ਨਹੀਂ ਬਣਾ ਰਹੇ ਸਨ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ 'ਸਹੀ ਦਿਸ਼ਾ' ਵਿਚ ਲਿਆ ਜਾਣਾ ਚਾਹੀਦਾ ਹੈ।


author

Tanu

Content Editor

Related News