''ਆਪ'' ਪਾਰਟੀ ਨੇ ਕਿਹਾ, ਹੁਣ ਇਸ ਗੱਲ ''ਤੇ ਰਾਜਨੀਤੀ ਹੋਵੇਗੀ ਕਿ ਕੋਈ ਕੀ ਖਾਂਦਾ ਹੈ?

10/01/2015 6:10:29 PM


ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਦਾਦਰੀ ਵਿਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਨੂੰ ''ਹਾਦਸੇ ਵਾਂਗ ਦੇਖੇ ਜਾਣ'' ਸੰਬੰਧੀ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਘਟਨਾ ਸਾਲ 2013 ਦੇ ਮੁਜ਼ੱਫਰਨਗਰ ਦੰਗਿਆਂ ਵਾਂਗ ਭਾਜਪਾ ਦੀ ਫਿਰਕੂ ਸਾਜਿਸ਼ ਦਾ ਹਿੱਸਾ ਹੈ। 
''ਆਪ'' ਨੇਤਾ ਆਸ਼ੂਤੋਸ਼ ਨੇ ਦਿੱਲੀ ਦੇ ਨੇੜੇ ਦਾਦਰੀ ਇਲਾਕੇ ਵਿਚ ਕਥਿਤ ਤੌਰ ''ਤੇ ਗਾਂ ਦਾ ਮਾਸ ਖਾਣ ਨੂੰ ਲੈ ਕੇ 50 ਸਾਲ ਦੇ ਇਖਲਾਖ ਨਾਮੀ ਵਿਅਕਤੀ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਨੂੰ ਦਰਦ ਭਰਿਆ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਨੂੰ ਤੋੜਨ ਲਈ ਭਾਜਪਾ ਵਲੋਂ ਰਚੀ ਗਈ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਮਹੇਸ਼ ਸ਼ਰਮਾ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। 
ਆਸ਼ੂਤੋਸ਼ ਨੇ ਕਿਹਾ ਕਿ ਹੁਣ ਭਾਜਪਾ ਇਸ ਨੂੰ ਸਿਆਸੀ ਰੰਗ ਦੇ ਰਹੀ ਹੈ ਅਤੇ ਸਥਾਨਕ ਭਾਜਪਾ ਵਿਧਾਇਕ ਇਸ ਨੂੰ ਉੱਚਿਤ ਠਹਿਰਾ ਰਹੇ ਹਨ ਅਤੇ ਪੰਚਾਇਤ ਬੁਲਾ ਰਹੇ ਹਨ। ''ਆਪ'' ਬੁਲਾਰੇ ਨੇ ਦੋਸ਼ ਲਾਇਆ ਕਿ ਭਾਜਪਾ ਨੇਤਾ ਅਪਰਾਧੀਆਂ ਨੂੰ ਛੁਡਾਉਣ ਲਈ ਜਾਂਚ ਅਧਿਕਾਰੀਆਂ ''ਤੇ ਦਬਾਅ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਹੁਣ ਸਾਡੇ ਇੱਥੇ ਇਸ ''ਤੇ ਰਾਜਨੀਤੀ ਹੋਵੇਗੀ ਕਿ ਕੋਈ ਕੀ ਖਾਂਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News