ਸ਼ਰਦ ਪਵਾਰ ਰਾਜਨੀਤੀ ਤੋਂ ਲੈਣਗੇ ਸੰਨਿਆਸ, NCP ਪ੍ਰਧਾਨ ਅਹੁਦਾ ਛੱਡਣ ਦਾ ਕੀਤਾ ਐਲਾਨ

Tuesday, May 02, 2023 - 01:15 PM (IST)

ਸ਼ਰਦ ਪਵਾਰ ਰਾਜਨੀਤੀ ਤੋਂ ਲੈਣਗੇ ਸੰਨਿਆਸ, NCP ਪ੍ਰਧਾਨ ਅਹੁਦਾ ਛੱਡਣ ਦਾ ਕੀਤਾ ਐਲਾਨ

ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਸਿਆਸੀ ਹੱਲਚੱਲ ਦਰਮਿਆਨ ਸ਼ਰਦ ਪਵਾਰ ਨੇ ਰਾਸ਼ਟਰੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਐੱਨ.ਸੀ.ਪੀ. ਦੇ ਪ੍ਰਧਾਨ ਅਹੁਦੇ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਵੱਡਾ ਬਿਆਨ ਦੇ ਕੇ ਰਾਜਨੀਤੀ 'ਚ ਹੱਲਚੱਲ ਪੈਦਾ ਕਰ ਦਿੱਤੀ ਸੀ।

 

ਇਹ ਵੀ ਪੜ੍ਹੋ : ਦਿੱਲੀ ਸ਼ਰਾਬ ਘਪਲਾ : ਸਿਸੋਦੀਆ ਤੋਂ ਬਾਅਦ ਹੁਣ ED ਦੀ ਚਾਰਜਸ਼ੀਟ 'ਚ ਰਾਘਵ ਚੱਢਾ ਦਾ ਵੀ ਨਾਮ

ਸੁਲੇ ਨੇ ਕਿਹਾ ਸੀ ਕਿ ਆਉਣ ਵਾਲੇ 15 ਦਿਨਾਂ 'ਚ 2 ਵੱਡੇ ਰਾਜਨੀਤਕ ਧਮਾਕੇ ਹੋਣਗੇ। ਉਨ੍ਹਾਂ ਕਿਹਾ,''ਇਕ ਧਮਾਕਾ ਦਿੱਲੀ ਅਤੇ ਦੂਜਾ ਮਹਾਰਾਸ਼ਟਰ 'ਚ ਹੋਵੇਗਾ। ਉੱਥੇ ਹੀ ਹੁਣ ਸ਼ਰਦ ਪਵਾਰ ਦਾ ਐੱਨ.ਸੀ.ਪੀ. ਪ੍ਰਧਾਨ ਦਾ ਅਹੁਦਾ ਛੱਡਣਾ ਆਪਣੇ ਆਪ 'ਚ ਇਕ ਵੱਡਾ ਰਾਜਨੀਤਕ ਧਮਾਕਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News