‘ਇਹ ਗੁਗਲੀ ਨਹੀਂ, ਲੁੱਟ..’ ਅਜਿਤ ਦੇ ਦਾਅਵਿਆਂ ’ਤੇ ਬੋਲੇ ਸ਼ਰਦ ਪਵਾਰ-‘ਸੱਚ ਸਾਹਮਣੇ ਆਵੇਗਾ’

Monday, Jul 03, 2023 - 01:01 AM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ’ਚ ਅਜਿਤ ਪਵਾਰ ਸਮੇਤ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ 9 ਨੇਤਾਵਾਂ ਦੇ ਐਤਵਾਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਣ 'ਤੇ ਪਾਰਟੀ ਮੁਖੀ ਸ਼ਰਦ ਪਵਾਰ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਹ ਘਟਨਾਚੱਕਰ ਕੋਈ ‘ਗੁਗਲੀ’ ਨਹੀਂ ‘ਡਕੈਤੀ’ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)

ਸੂਬਾਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਅਜਿਤ ਪਵਾਰ ਨੇ ਐਤਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਜਦਕਿ ਕੁਝ ਸੀਨੀਅਰ ਨੇਤਾਵਾਂ ਸਮੇਤ ਉਨ੍ਹਾਂ ਦੀ ਪਾਰਟੀ ਦੇ 8 ਵਿਧਾਇਕਾਂ ਨੂੰ ਸ਼ਿਵ ਸੈਨਾ-ਭਾਜਪਾ ਸਰਕਾਰ ਵਿਚ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਘਟਨਾਚੱਕਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਅਜਿਤ ਪਵਾਰ ਅਤੇ ਹੋਰ ਐੱਨ.ਸੀ.ਪੀ. ਵਿਧਾਇਕਾਂ ਦਾ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਣਾ ਡਕੈਤੀ ਹੈ।

ਇਹ ਖ਼ਬਰ ਵੀ ਪੜ੍ਹੋ : ਦੋਸਤ ਨੂੰ ਮਿਲ ਕੇ ਆ ਰਹੇ 2 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਘਰ ’ਚ ਪੈ ਗਿਆ ਚੀਕ-ਚਿਹਾੜਾ

ਪਵਾਰ ਨੇ ਕਿਹਾ, ''...ਇਹ ਕੋਈ ਗੁਗਲੀ ਨਹੀਂ, ਡਕੈਤੀ ਹੈ। ਇਹ ਆਸਾਨ ਚੀਜ਼ ਨਹੀਂ ਹੈ। ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਪਾਰਟੀ ’ਤੇ ਦੋਸ਼ ਲਾਏ ਸਨ...ਹੁਣ (ਉਨ੍ਹਾਂ ਨੇ) ਉਨ੍ਹਾਂ ’ਚੋਂ ਕੁਝ ਦੋਸ਼ਾਂ ਨੂੰ ਦੂਰ ਕਰਨ ਦਾ ਅਹਿਮ ਕੰਮ ਕੀਤਾ ਹੈ।'' ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਐੱਨ.ਸੀ.ਪੀ. ਦੇ 9 ਨੇਤਾਵਾਂ ਦਾ ਇਹ ਹੈਰਾਨੀਜਨਕ ਕਦਮ ਭਾਜਪਾ ਦਾ 'ਗੇਮ-ਪਲਾਨ' ਹੈ ਜਾਂ ਗੁਗਲੀ, ਜਿਸ ਬਾਰੇ ਉਨ੍ਹਾਂ ਨੇ ਹਾਲ ਹੀ ਵਿਚ ਗੱਲ ਕੀਤੀ ਸੀ। ਪਵਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ 2019 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਬੇਨਕਾਬ ਕਰਨ ਅਤੇ ਇਹ ਦਿਖਾਉਣ ਲਈ "ਕੁਝ ਚੀਜ਼ਾਂ ਕੀਤੀਆਂ ਗਈਆਂ’ ਕਿ ਉਹ ਸੱਤਾ ਹਾਸਲ ਕਰਨ ਲਈ ਕਿੰਨੀ ਦੂਰ ਤਕ ਜਾ ਸਕਦੀ ਹੈ।

ਪਵਾਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਹੁਰਾ (ਟੈਸਟ ਖਿਡਾਰੀ ਸਾਦੂ ਸ਼ਿੰਦੇ) ਗੁਗਲੀ ਗੇਂਦਬਾਜ਼ ਸੀ ਅਤੇ ਉਹ ਖੁਦ (ਪਵਾਰ) ਆਈ. ਸੀ. ਸੀ. ਦੇ ਚੇਅਰਮੈਨ ਸਨ। ਐੱਨ.ਸੀ.ਪੀ. ਮੁਖੀ ਨੇ ਕਿਹਾ ਸੀ, ''ਤਾਂ ਕ੍ਰਿਕਟ ਖੇਡੇ ਬਿਨਾਂ, ਮੈਨੂੰ ਪਤਾ ਹੈ ਕਿ ਕਿੱਥੇ ਅਤੇ ਕਦੋਂ ਗੁਗਲੀ ਗੇਂਦਬਾਜ਼ੀ ਕਰਨੀ ਹੈ। ਇਸ ਵਿਚਾਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਿਆਸੀ ਘਟਨਾਚੱਕਰ ਤੋਂ ਪਤਾ ਲੱਗਦਾ ਹੈ ਕਿ ਕੋਈ ‘ਕਲੀਨ ਬੋਲਡ’ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ, "ਇਹ ਹਿੱਟ ਵਿਕਟ ਹੈ।"

ਫੜਨਵੀਸ ਨੇ ਜਵਾਬੀ ਹਮਲਾ ਕੀਤਾ

ਸ਼ਰਦ ਪਵਾਰ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, ''ਮੇਰੀ ਬਜਾਏ ਪਵਾਰ ਦੇ ਭਤੀਜੇ (ਅਜਿਤ ਪਵਾਰ) ਉਨ੍ਹਾਂ ਦੀ ਗੁਗਲੀ 'ਤੇ ਕਲੀਨ ਬੋਲਡ ਹੋ ਗਏ।'' ਸਿਆਸੀ ਘਟਨਾਚੱਕਰ ’ਤੇ ਸ਼ਿੰਦੇ ਨੇ ਕਿਹਾ ਕਿ ਸੂਬਾ ਹੁਣ ਤੇਜ਼ੀ ਨਾਲ ਅੱਗੇ ਵਧੇਗਾ । ਉਨ੍ਹਾਂ ਕਿਹਾ, ''ਮਹਾ ਵਿਕਾਸ ਅਗਾੜੀ ਦੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਕੁਝ ਲੋਕਾਂ ਨੇ ਕਿਹਾ ਕਿ ਕਿਸੇ ਨੇ ਗੁਗਲੀ ਗੇਂਦਬਾਜ਼ੀ ਕੀਤੀ ਸੀ ਅਤੇ ਕੋਈ ਕਲੀਨ ਬੋਲਡ ਹੋ ਗਿਆ। ਅੱਜ ਪੂਰੇ ਦੇਸ਼ ਅਤੇ ਮਹਾਰਾਸ਼ਟਰ ਨੇ ਦੇਖਿਆ ਕਿ ਕੌਣ ਕਲੀਨ ਬੋਲਡ ਹੋਇਆ ਹੈ। ਇਹ ਵਿਕਟ ਹਿੱਟ ਸੀ।

ਫੜਨਵੀਸ ਅਤੇ ਪਵਾਰ ਵਿਚਾਲੇ ਕ੍ਰਿਕਟ ਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸ਼ਬਦਾਂ ਦੀ ਜੰਗ ਉਦੋਂ ਸ਼ੁਰੂ ਹੋਈ, ਜਦੋਂ ਭਾਜਪਾ ਨੇਤਾ ਨੇ ਖੁਲਾਸਾ ਕੀਤਾ ਕਿ ਪਵਾਰ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਸਮਰਥਨ ਦੇਣ ਲਈ ਸਹਿਮਤ ਹੋਣ ਤੋਂ ਬਾਅਦ ਪਿੱਛੇ ਹਟ ਗਏ ਸਨ। ਫੜਨਵੀਸ ਨੇ ਕਿਹਾ, 'ਸ਼ਰਦ ਪਵਾਰ ਸਰਕਾਰ ਬਣਾਉਣ ਲਈ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਪਰ ਉਹ ਅਚਾਨਕ ਪਿੱਛੇ ਹਟ ਗਏ ਅਤੇ ਊਧਵ ਠਾਕਰੇ ਨਾਲ ਗੱਠਜੋੜ ਕਰ ​​ਗਏ, ਜਿਸ ਨਾਲ ਅਜਿਤ ਪਵਾਰ ਕੋਲ ਸਾਡੇ ਨਾਲ ਸ਼ਾਮਲ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ।'

ਅਜਿਤ ਨੇ ਨਵੰਬਰ 2019 ਵਿਚ ਸਭ ਤੋਂ ਛੋਟੀ ਮਿਆਦ ਲਈ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਕਿਉਂਕਿ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਸਿਰਫ 80 ਘੰਟੇ ਚੱਲੀ ਸੀ। ਇਸ ਪਿਛੋਕੜ ਵਿਚ ਸ਼ਰਦ ਪਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੱਤਾ ਲਈ ਭਾਜਪਾ ਦੀ ਬੇਚੈਨੀ ਨੂੰ ਨੰਗਾ ਕਰਨ ਲਈ ਇਕ ਗੁਗਲੀ ਸੁੱਟੀ। ਉਨ੍ਹਾਂ ਕਿਹਾ ਸੀ, "ਉਹ ਕਦੇ ਮੇਰੀ ਗੁਗਲੀ ਨੂੰ ਨਹੀਂ ਸਮਝ ਸਕੇ। ਉਨ੍ਹਾਂ ਨੇ ਆਪਣੀ ਵਿਕਟ ਗੁਆ ਦਿੱਤੀ।


Manoj

Content Editor

Related News